ਸੱਪ ਨੇ ਔਰਤ ਨੂੰ ਕੱਟਿਆ ਅਤੇ ਫਿਰ ਔਰਤ ਨੇ ਸੱਪ ਨੂੰ, ਇਹ ਹੋਇਆ ਨਤੀਜਾ

07/10/2017 12:41:11 PM

ਪਟਨਾ— ਸੱਪ ਵੱਲੋਂ ਮਨੁੱਖ ਨੂੰ ਕੱਟਣ ਦੀ ਘਟਨਾਵਾਂ ਤਾਂ ਅਕਸਰ ਹੁੰਦੀਆਂ ਹਨ ਪਰ ਅਜਿਹੀ ਕੋਈ ਘਟਨਾ ਸੁਣੀ ਹੈ, ਜਿਸ 'ਚ ਮਨੁੱਖ ਨੇ ਸੱਪ ਨੂੰ ਕੱਟਿਆ ਅਤੇ ਉਸ ਦੀ ਮੌਤ ਹੋ ਗਈ। ਅਜਿਹੀ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਸੱਪ ਨੇ ਔਰਤ ਨੂੰ ਕੱਟ ਲਿਆ। ਇਸ ਦਾ ਬਦਲਾ ਲੈਣ ਲਈ ਔਰਤ ਨੇ ਵੀ ਸੱਪ ਨੂੰ ਕੱਟ ਲਿਆ। ਇਸ ਦੇ ਬਾਅਦ ਔਰਤ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਜੇ ਪਾਸੇ ਸੱਪ ਵੀ ਮੌਤ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਘਟਨਾ ਬਿਹਾਰ ਦੇ ਗੋਪਾਲਗੰਜ ਦੀ ਹੈ। ਸ਼ਯਾਮਪੁਰ ਪਿੰਡ 'ਚ ਰਹਿਣ ਵਾਲੀ 50 ਸਾਲ ਦੀ ਔਰਤ ਰਜੰਤੀ ਦੇਵੀ ਨੂੰ ਸੱਪ ਨੇ ਕੱਟ ਲਿਆ। ਇਸ ਦੇ ਬਾਅਦ ਪਿੰਡ ਦੇ ਲੋਕਾਂ ਨੇ ਇਸ ਨੂੰ ਸਲਾਹ ਦਿੱਤੀ ਕਿ ਉਹ ਵੀ ਸੱਪ ਨੂੰ ਕੱਟ ਲਵੇ। ਇਸ ਦੇ ਬਾਅਦ ਪਿੰਡ ਵਾਲੇ ਸੱਪ ਨੂੰ ਫੜ ਕੇ ਲਿਆਏ। ਰਜੰਤੀ ਦੇ ਕੱਟਣ ਦੇ ਬਾਅਦ ਹੀ ਸੱਪ ਦੀ ਮੌਤ ਹੋ ਗਈ ਜਦਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਰਜੰਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।


Related News