ਤਿੰਨ ਧੀਆਂ ਮਗਰੋਂ ਵੀ ਨਹੀਂ ਹੋਇਆ ਪੁੱਤਰ ਤਾਂ ਔਰਤ ਨੇ ਬਾਜ਼ਾਰ ''ਚੋਂ ਚੋਰੀ ਕੀਤਾ ਬੱਚਾ

06/06/2024 5:09:48 PM

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਦੀਆਂ ਤਿੰਨ ਧੀਆਂ ਸਨ ਅਤੇ ਉਹ ਇਕ ਪੁੱਤਰ ਚਾਹੁੰਦੀ ਸੀ। ਇਸ ਇੱਛਾ ਕਾਰਨ ਉਹ ਬੱਚਾ ਚੋਰ ਬਣ ਗਈ। ਕਾਨਪੁਰ ਦੇ ਬਾਜ਼ਾਰ 'ਚੋਂ ਔਰਤ ਨੇ ਬੱਚਾ ਚੋਰੀ ਕਰ ਲਿਆ। ਇਸ ਤੋਂ ਬਾਅਦ ਜਦੋਂ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਜਾਂਚ ਸ਼ੁਰੂ ਕੀਤੀ ਗਈ। ਸੀ. ਸੀ. ਟੀ. ਵੀ ਦੀ ਮਦਦ ਨਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੇ ਨੂੰ ਬਰਾਮਦ ਕਰ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। 

ਇਹ ਵੀ ਪੜ੍ਹੋ-  AC 'ਚ ਹੋਇਆ ਧਮਾਕਾ, ਦੋ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

ਕੀ ਹੈ ਮਾਮਲਾ

ਜਾਣਕਾਰੀ ਮੁਤਾਬਕ ਕਾਨਪੁਰ ਦੀ ਰਹਿਣ ਵਾਲੀ ਰਾਹਤ ਜਹਾਂ ਦੀਆਂ ਤਿੰਨ ਧੀਆਂ ਹਨ। ਉਹ ਪੁੱਤਰ ਚਾਹੁੰਦਾ ਸੀ। ਜਦੋਂ ਉਸ ਨੇ ਇਹ ਗੱਲ ਆਪਣੀ ਮਾਂ ਰੌਸ਼ਨ ਜਹਾਂ ਨੂੰ ਦੱਸੀ ਤਾਂ ਦੋਵਾਂ ਨੇ ਕਈ ਥਾਵਾਂ ਤੋਂ ਬੱਚੇ ਨੂੰ ਗੋਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਬੀਤੇ ਸ਼ੁੱਕਰਵਾਰ ਨੂੰ ਰਾਹਤ ਜਹਾਂ ਅਤੇ ਉਸ ਦੀ ਮਾਂ ਰੌਸ਼ਨ ਜਹਾਂ ਸ਼ਾਪਿੰਗ ਲਈ ਬਾਜ਼ਾਰ ਗਈਆਂ। ਉਸੇ ਸਮੇਂ ਦੋ ਕੁੜੀਆਂ ਆਪਣੇ ਛੋਟੇ ਭਰਾ ਨਾਲ ਉਥੇ ਘੁੰਮ ਰਹੀਆਂ ਸਨ। ਉਸੇ ਸਮੇਂ ਰਾਹਤ ਜਹਾਂ ਅਤੇ ਉਸਦੀ ਮਾਂ ਰੌਸ਼ਨ ਜਹਾਂ ਨੇ ਮਾਸੂਮ ਬੱਚੇ ਨੂੰ ਦੇਖਿਆ। ਉਨ੍ਹਾਂ ਨੇ ਤੁਰੰਤ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ। ਇਸ ਤੋਂ ਬਾਅਦ ਰਾਹਤ ਜਹਾਂ ਦੋਹਾਂ ਕੁੜੀਆਂ ਨੂੰ ਗੋਲ-ਗੱਪੇ ਖੁਆਉਣ ਦੇ ਬਹਾਨੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ। 

ਇਹ ਵੀ ਪੜ੍ਹੋ-   ਤਿਹਾੜ ਜੇਲ੍ਹ 'ਚ ਗੈਂਗਵਾਰ; ਤੇਜ਼ਧਾਰ ਹਥਿਆਰ ਨਾਲ ਕੈਦੀ 'ਤੇ ਹਮਲਾ, ਇਸੇ ਜੇਲ੍ਹ 'ਚ ਬੰਦ ਹਨ ਕੇਜਰੀਵਾਲ

 

ਕੀ ਕਹਿਣਾ ਹੈ ਪੁਲਸ ਦਾ?

ਪੁਲਸ ਮੁਤਾਬਕ ਇਹ ਬੱਚਾ ਆਫਤਾਬ ਅਤੇ ਮੋਮਿਨਾ ਦਾ ਸੀ। ਉਨ੍ਹਾਂ ਦੀਆਂ ਧੀਆਂ ਆਪਣੇ ਭਰਾ ਨੂੰ ਘੁੰਮਾ ਰਹੀਆਂ ਸਨ। DSP ਸੈਂਟਰਲ ਆਰ. ਐੱਸ. ਗੌਤਮ ਦਾ ਕਹਿਣਾ ਹੈ ਕਿ ਬੱਚਾ ਚੋਰੀ ਦੀ ਰਿਪੋਰਟ ਦਰਜ ਕਰਨ ਮਗਰੋਂ ਪੁਲਸ ਦੀਆਂ 8 ਟੀਮਾਂ ਜਾਂਚ 'ਚ ਜੁੱਟੀਆਂ ਸਨ। ਇਸ ਤੋਂ ਬਾਅਦ ਕ੍ਰਾਈਮ ਬਰਾਂਚ ਅਤੇ ਸਰਵਿਲਾਂਸ ਦੀ ਟੀਮ ਵੀ ਲੱਗੀ। ਇਨ੍ਹਾਂ ਸਾਰੀਆਂ ਟੀਮਾਂ ਨੇ ਇਲਾਕੇ ਦੇ 600 ਸੀ. ਸੀ. ਟੀ. ਵੀ. ਖੰਗਾਲੇ। ਸੀ. ਸੀ. ਟੀ. ਵੀ. ਵਿਚ ਔਰਤਾਂ ਬੱਚਾ ਚੋਰੀ ਕਰ ਕੇ ਜਾਂਦੇ ਹੋਏ ਨਜ਼ਰ ਆ ਰਹੀਆਂ ਹਨ। ਇਸ ਤੋਂ ਬਾਅਦ ਪੁਲਸ ਨੇ ਦੋਹਾਂ ਔਰਤਾਂ ਰਾਹਤ ਜਹਾਂ ਅਤੇ ਉਸ ਦੀ ਮਾਂ ਰੌਸ਼ਨ ਜਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ- ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

ਪੁਲਸ ਨੇ ਅਸਲੀ ਮਾਪਿਆਂ ਨੂੰ ਸੌਂਪਿਆ ਬੱਚਾ

ਫ਼ਿਲਹਾਲ ਪੁਲਸ ਨੇ ਬੱਚਾ ਬਰਾਮਦ ਕਰ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਪੁਲਸ ਦੇ ਸਾਹਮਣੇ ਰਾਹਤ ਜਹਾਂ ਅਤੇ ਉਸ ਦੀ ਮਾਂ ਰੌਸ਼ਨ ਜਹਾਂ ਨੇ ਸਫਾਈ ਦਿੱਤੀ ਕਿ ਉਨ੍ਹਾਂ ਨੂੰ ਇਹ ਬੱਚਾ ਖੇਡਦੇ ਹੋਏ ਮਿਲਿਆ ਸੀ। ਕੋਈ ਬੱਚੇ ਕੋਲ ਵਿਖਾਈ ਨਹੀਂ ਦਿੱਤਾ, ਇਸ ਲਈ ਬੱਚੇ ਨੂੰ ਗੋਦੀ ਚੁੱਕ ਲਿਆ ਅਤੇ ਸੋਚਿਆ ਕਿ ਕੋਈ ਅਸਲੀ ਵਾਰਿਸ ਆਵੇਗਾ ਤਾਂ ਉਸ ਨੂੰ ਦੇ ਦੇਵਾਂਗੇ। ਉੱਥੇ ਹੀ ਬੱਚੇ ਨੂੰ ਪਾ ਕੇ ਮਾਂ ਬੇਹੱਦ ਖੁਸ਼ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News