ਮੁੰਡਿਆਂ ਦੇ ਸਿਰ ਉਪਰੋਂ ਗੋਲੀ ਵਾਂਗ ਲੰਘਿਆ ਉੱਡਣਾ ਸੱਪ, ਜਲਾਲਾਬਾਦ ਦੀ ਵੀਡੀਓ ਦੇਖ ਹੋਵੋਗੇ ਹੈਰਾਨ

Monday, Jun 03, 2024 - 05:20 PM (IST)

ਮੁੰਡਿਆਂ ਦੇ ਸਿਰ ਉਪਰੋਂ ਗੋਲੀ ਵਾਂਗ ਲੰਘਿਆ ਉੱਡਣਾ ਸੱਪ, ਜਲਾਲਾਬਾਦ ਦੀ ਵੀਡੀਓ ਦੇਖ ਹੋਵੋਗੇ ਹੈਰਾਨ

ਜਲਾਲਾਬਾਦ (ਸੁਨੀਲ) : ਜਲਾਲਾਬਾਦ ਵਿਚ ਹਵਾ 'ਚ ਉਡਦੇ ਸੱਪ ਦੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਘਟਨਾ ਪਿੰਡ ਬੱਗੇ ਮੋੜ ਦੀ ਹੈ, ਜਿਥੇ ਇਕ ਸੈਲੂਨ ਦੇ ਬਾਹਰ ਬੈਠੇ ਨੌਜਵਾਨਾਂ ਦੇ ਉਪਰੋਂ ਉੱਡਣਾ ਸੱਪ ਤੇਜ਼ੀ ਨਾਲ ਲੰਘਿਆ। ਇਹ ਮੰਜ਼ਰ ਦੇਖ ਉਨ੍ਹਾਂ ਦੀ ਹੋਸ਼ ਉਡ ਗਏ। ਸੈਲੂਨ ਸੰਚਾਲਕ ਦਾ ਕਹਿਣਾ ਹੈ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਸੀ. ਸੀ. ਟੀ. ਵੀ. ਕੈਮਰੇ ਵਿਚ ਉੱਡਦਾ ਸੱਪ ਸਾਫ ਦਿਖਾਈ ਦੇ ਰਿਹਾ ਹੈ ਅਤੇ ਨੌਜਵਾਨ ਤੇਜ਼ੀ ਨਾਲ ਭੱਜਦੇ ਹੋਏ ਵੀ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਜਾਣਕਾਰੀ ਦਿੰਦੇ ਹੋਏ ਪਿੰਡ ਬੱਗੇ ਕੇ ਮੋੜ ਨੇੜੇ ਹੇਅਰ ਸੈਲੂਨ ਦੇ ਸੰਚਾਲਕ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀਡੀਓ 1 ਜੂਨ ਨੂੰ ਰਾਤ 8.15 ਵਜੇ ਦੇ ਕਰੀਬ ਦੀ ਹੈ। ਚੋਣਾਂ ਕਾਰਨ ਸੈਲੂਨ 'ਚ ਜ਼ਿਆਦਾ ਕੰਮ ਨਹੀਂ ਸੀ, ਸੈਲੂਨ ਵਿਚ ਕੰਮ ਕਰਨ ਵਾਲੇ ਲੜਕੇ ਸਮੇਤ ਉਹ ਬਾਹਰ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਦੇ ਸਿਰ ਉਪਰੋਂ ਉਡਣਾ ਸੱਪ ਤੇਜ਼ੀ ਨਾਲ ਲੰਘਿਆ। ਇਥੇ ਬਸ ਨਹੀਂ ਇਸ ਤੋਂ ਬਾਅਦ ਉੱਡਣਾ ਸੱਪ ਉਨ੍ਹਾਂ ਦੇ ਪਿੱਛੇ ਪੈ ਗਿਆ ਅਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਾਈ। ਇਕ ਵਾਰ ਨਹੀਂ ਸਗੋਂ ਦੋ ਵਾਰ ਸੱਪ ਉਸ ਦੀ ਦੁਕਾਨ 'ਤੇ ਉੱਡਦਾ ਆਇਆ ਅਤੇ ਦੁਕਾਨ ਦੇ ਸ਼ੀਸ਼ੇ ਨਾਲ ਟਕਰਾਅ ਗਿਆ। ਚਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸੈਲੂਨ ਦਾ ਸ਼ੀਸ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਇਹ ਸੱਪ ਕਿਧਰੋਂ ਆਇਆ ਅਤੇ ਕਿਧਰ ਗਿਆ ਇਸ ਦਾ ਪਤਾ ਨਹੀਂ ਲੱਗ ਸਕਿਆ।  

ਇਹ ਵੀ ਪੜ੍ਹੋ : ਪਿਆਕੜਾਂ ਲਈ ਅਹਿਮ ਖ਼ਬਰ, ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਆਈ ਵੱਡੀ ਜਾਣਕਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News