ਖਾਣਾ ਖਾਣ ਮਗਰੋਂ ਔਰਤ ਦੀ ਮੌਤ, ਪੁਲਸ ਨੇ ਰੈਸਟੋਰੈਂਟ ਨੂੰ ਕੀਤਾ ਸੀਲ
Tuesday, May 28, 2024 - 10:24 AM (IST)

ਤ੍ਰਿਸ਼ੂਲ- ਕੇਰਲ ਵਿਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਇਕ ਔਰਤ ਦੀ ਤੜਕੇ ਮੌਤ ਹੋ ਗਈ। ਦਰਅਸਲ ਔਰਤ ਨੇ ਜੋ ਖਾਣਾ ਖਾਧਾ ਸੀ, ਉਹ ਜ਼ਹਿਰੀਲਾ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੇਰੀਨਜਨਮ ਦੇ ਰਹਿਣ ਵਾਲੇ ਉਸਾਇਬਾ (50) ਦੀ ਮੰਗਲਵਾਰ ਤੜਕੇ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮੂਨਪੀਡਿੱਕਾ ਨੇੜੇ ਪੇਰੀਨਜਨਮ ਸਥਿਤ ਰੈਸਟੋਰੈਂਟ 'ਚ ਖਾਣਾ ਖਾਣ ਤੋਂ ਬਾਅਦ ਕਈ ਲੋਕਾਂ ਨੇ ਭੋਜਨ 'ਚ ਜ਼ਹਿਰ ਦੀ ਸ਼ਿਕਾਇਤ ਕੀਤੀ ਅਤੇ ਵੱਖ-ਵੱਖ ਹਸਪਤਾਲਾਂ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝੀਮੰਥੀ ਨਾਮਕ ਪਕਵਾਨ ਦੇ ਨਾਲ ਪਰੋਸੇ ਜਾਣ ਵਾਲੇ ਮੇਯੋਨੀਜ਼ ਦੇ ਸੇਵਨ ਨਾਲ ਭੋਜਨ ਜ਼ਹਿਰੀਲਾ ਹੋਇਆ ਸੀ। ਕੈਪਮੰਗਲਮ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਘਟਨਾ ਤੋਂ ਤੁਰੰਤ ਬਾਅਦ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ।