ਧੀ ਨੂੰ ਪਰੇਸ਼ਾਨ ਕਰਦਾ ਸੀ ਜਵਾਈ ਤੇ ਸਹੁਰੇ, ਦੁਖ਼ੀ ਔਰਤ ਨੇ ਰੇਲਗੱਡੀ ਥੱਲੇ ਆ ਕੇ ਦਿੱਤੀ ਜਾਨ

05/28/2024 1:26:06 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਖੱਖ ਰੇਲਵੇ ਫਾਟਕ ਨਜ਼ਦੀਕ 26 ਮਈ ਦੀ ਰਾਤ ਨੂੰ ਰੇਲਗੱਡੀ ਥੱਲੇ ਆ ਕੇ ਇਕ ਔਰਤ ਮੌਤ ਦਾ ਸ਼ਿਕਾਰ ਹੋ ਗਈ ਸੀ। ਔਰਤ ਨੇ ਆਪਣੀ ਜਾਨ ਆਪਣੇ ਜਵਾਈ, ਕੁੜਮ -ਕੁੜਮਣੀ ਅਤੇ ਇਕ ਹੋਰ ਔਰਤ ਤੋਂ ਤੰਗ-ਪਰੇਸ਼ਾਨ ਹੋ ਕੇ ਦਿੱਤੀ ਸੀ।

ਇਹ ਦੋਸ਼ ਮ੍ਰਿਤਕ ਔਰਤ ਜਸਵੀਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਖੱਖ ਦੀ ਧੀ ਅਮਨਪ੍ਰੀਤ ਕੌਰ ਵਾਸੀ ਬਰੂਨ ਅਬਾਦੀ (ਬਲਾਲ) ਗੜਦੀਵਾਲਾ ਨੇ ਲਾਇਆ ਹੈ। ਇਸ ਦੇ ਆਧਾਰ 'ਤੇ ਹੁਣ ਰੇਲਵੇ ਪੁਲਸ ਨੇ ਅਮਨਪ੍ਰੀਤ ਕੌਰ ਦੇ ਪਤੀ ਵਰਿੰਦਰਪਾਲ ਸਿੰਘ, ਸਹੁਰਾ ਗੁਰਮੇਲ ਸਿੰਘ, ਸੱਸ ਅਮਰਜੀਤ ਕੌਰ ਅਤੇ ਇਕ ਹੋਰ ਔਰਤ ਆਸ਼ਾ ਦੇਵੀ ਪਤਨੀ ਨਿਰਮਲ ਲਾਲ ਬਾਂਗੜ ਦੇ ਖ਼ਿਲਾਫ਼ ਜਸਵੀਰ ਕੌਰ ਨੂੰ ਮਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।


Babita

Content Editor

Related News