ਸ਼੍ਰੀ ਰੇਣੁਕਾ ਜੀ ''ਚ ਪੁਲ ਤੋਂ ਨਦੀ ''ਚ ਡਿੱਗੀ ਬੱਸ, 9 ਦੀ ਮੌਕੇ ''ਤੇ ਮੌਤ
Sunday, Nov 25, 2018 - 06:55 PM (IST)

ਨਾਹਨ— ਸਿਰਮੌਰ ਜ਼ਿਲੇ ਦੇ ਸ਼੍ਰੀ ਰੇਣੁਕਾ ਜੀ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ। ਜਿੱਥੇ ਯਾਤਰੀਆਂ ਨਾਲ ਭਰੀ ਇਕ ਬੱਸ ਪੁਲ 'ਤੇ ਲੱਗੀ ਰੈਲਿੰਗ ਤੋੜ ਕੇ ਨਦੀ 'ਚ ਡਿੱਗ ਗਈ। ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਜਦਕਿ 40 ਤੋਂ ਜ਼ਿਆਦਾ ਜ਼ਖਮੀ ਦੱਸਿਆ ਜਾ ਰਹੇ ਹੈ। ਹਾਲੇ ਮੌਤ ਦਾ ਅੰਕੜਾ ਵੱਧ ਵੀ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 3 ਦਰਜਨ ਹਰ ਮੈਡੀਕਲ ਕੈਂਪਸ 'ਚ ਮਰੀਜ਼ਾਂ ਦਾ ਅੰਕੜਾ ਪਹੁੰਚਿਆ ਹੈ।
ਦੱਸ ਦਈਏ ਕਿ ਨਿੱਜੀ ਬੱਸ ਦਦਾਹੂ ਤੋਂ ਨਾਹਨ ਆ ਰਹੀ ਸੀ। ਅਚਾਨਕ ਜਲਾਲ ਪੁਲ ਨੇੜੇ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਨਦੀ 'ਚ ਜਾ ਡਿੱਗੀ। ਬੱਸ ਦੇ ਨਦੀ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਰਾਹਤ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀਆਂ ਨੂੰ ਮੈਡੀਕਲ ਕਾਲਜ ਨਾਹਨ ਪਹੁੰਚਾਇਆ ਗਿਆ।
ਬੱਸ ਹਾਦਸੇ ਦੇ ਕਾਰਣਾਂ ਦਾ ਹਾਲੇ ਤਕ ਖੁਲਾਸਾ ਨਹੀਂ ਹੋ ਪਾਇਆ ਹੈ। ਐੱਸ.ਪੀ. ਜ਼ਿਲਾ ਸਿਰਮੌਰ ਰੋਹਿਤ ਮਾਲਪਾਨੀ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਲੇ ਤਕ 9 ਲੋਕਾਂ ਨੂੰ ਮੌਤ ਹੋ ਚੁੱਕੀ ਹੈ, ਜਦਕਿ 25 ਜ਼ਖਮੀਆਂ ਨੂੰ ਨਾਹਨ ਅਤੇ ਸ਼੍ਰੀ ਰੇਣੁਕਾ ਜੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।