‘ਜੈਵਿਕ ਬਾਲਣ ਪੜਾਅਵਾਰ ਢੰਗ ਨਾਲ ਖਤਮ’ ਕਰਨ ਦਾ ਮਤਾ ਜਲਵਾਯੂ ਦਸਤਾਵੇਜ਼ ’ਚੋਂ ਹਟਾਇਆ

Tuesday, Dec 12, 2023 - 12:03 PM (IST)

‘ਜੈਵਿਕ ਬਾਲਣ ਪੜਾਅਵਾਰ ਢੰਗ ਨਾਲ ਖਤਮ’ ਕਰਨ ਦਾ ਮਤਾ ਜਲਵਾਯੂ ਦਸਤਾਵੇਜ਼ ’ਚੋਂ ਹਟਾਇਆ

ਦੁਬਈ (ਏ. ਪੀ.) - ਦੁਬਈ ਵਿਚ ਜਲਵਾਯੂ ਸੰਮੇਲਨ ਦੇ ਅੰਤਿਮ ਪਲਾਂ ਵਿਚ ਵਾਰਤਾਕਾਰਾਂ ਨੇ ਸੋਮਵਾਰ ਨੂੰ ਗਲੋਬਲ ਸਟਾਕਟੈੱਕ ’ਤੇ ਨਵਾਂ ਖਰੜਾ ਦਸਤਾਵੇਜ਼ ਪ੍ਰਕਾਸ਼ਿਤ ਕੀਤਾ, ਜਿਸ ਨੂੰ ਸੀ.ਓ.ਪੀ.-28 ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ‘ਜੈਵਿਕ ਬਾਲਣ’ ਨੂੰ ਪੜਾਅਵਾਰ ਖਤਮ ਕਰਨ ਦਾ ਮਤਾ ਸ਼ਾਮਲ ਨਹੀਂ ਹੈ। ਇਸ ’ਚ ਸੁਝਾਅ ਦਿੱਤਾ ਗਿਆ ਹੈ ਕਿ ਕਈ ਦੇਸ਼ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੈਵਿਕ ਬਾਲਣ ਦੇ ਉਤਪਾਦਨ ਅਤੇ ਖਪਤ ਨੂੰ ਘਟਾਉਣ ਲਈ ਸਹਿਮਤ ਹੋ ਸਕਦੇ ਹਨ।

ਇਹ ਵੀ ਪੜ੍ਹੋ :    Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ

ਬਹੁਤ ਸਾਰੇ ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਜੈਵਿਕ ਬਾਲਣ ਨੂੰ ਪੜਾਅਵਾਰ ਖਤਮ ਕਰਨ ਦਾ ਸਮਝੌਤਾ ਸੀ. ਓ. ਪੀ.-28 ਦੀ ਸਫਲਤਾ ਲਈ ਇਕ ਮਾਪਦੰਡ ਹੋਵੇਗ ਪਰ ਇਹ ਅਜੇ ਵੀ ਅੰਤਿਮ ਪਾਠ ਵਿੱਚ ਸ਼ਾਮਲ ਨਹੀਂ ਹੋ ਸਕਿਆ। ਗਲੋਬਲ ਸਟਾਕਟੈੱਕ (ਜੀ. ਐੱਸ. ਟੀ.) ਦੇ ਨਵੇਂ ਖਰੜੇ ਦੇ ਅਾਧਾਰ ’ਤੇ ਕਈ ਦੇਸ਼ ਅਗਲੇ ਸਾਲ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਆਪਣੀਆਂ ਨਵੀਆਂ ਕਾਰਜ ਯੋਜਨਾਵਾਂ ਦਾ ਐਲਾਨ ਕਰਨਗੇ। ਪਹਿਲਾਂ ਦੇ ਖਰੜੇ ਵਿੱਚ ਜੈਵਿਕ ਬਾਲਣ ਨੂੰ ਪੜਾਅਵਾਰ ਖਤਮ ਕਰਨ ਲਈ ਚਾਰ ਬਦਲ ਸਨ ਪਰ ਸੋਮਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਨਵੇਂ ਖਰੜੇ ਵਿੱਚ ਕੋਈ ਬਦਲ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ :    ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

ਡ੍ਰਾਫਟ ਸਮਝੌਤੇ ਵਿੱਚ 8 ਨਵੇਂ ਬਦਲ ਸੂਚੀਬੱਧ ਕੀਤੇ ਗਏ ਹਨ, ਜੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਵਰਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਜੈਵਿਕ ਬਾਲਣ ਦੀ ਖਪਤ ਅਤੇ ਉਤਪਾਦਨ ਦੋਵਾਂ ਨੂੰ ਨਿਰਪੱਖ ਅਤੇ ਯੋਜਨਾਬੱਧ ਤਰੀਕੇ ਨਾਲ ਘਟਾਉਣ ਾ ਸ਼ਾਮਲ ਹੈ , ਤਾਂ ਕਿ 2050 ਤਕ ਜਾਂ ਇਸ ਤੋਂ ਪਹਿਲਾਂ ‘ਨੈੱਟ ਜ਼ੀਰੋ’ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਵਿੱਚ ਕੋਲੇ ’ਤੇ ਸਖ਼ਤ ਭਾਸ਼ਾ ਹੈ, ਜਿਸ ਨਾਲ ਭਾਰਤ ਅਤੇ ਚੀਨ ਵਰਗੇ ਬਹੁਤ ਜ਼ਿਆਦਾ ਕੋਲੇ ’ਤੇ ਨਿਰਭਰ ਦੇਸ਼ਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ’ਚ ਕੋਲੇ ਦੀ ਬੇਰੋਕਟੋਕ ਵਰਤੋਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਗੈਸਾਂ ਦੀ ਨਿਕਾਸੀ ਲਈ ਕੋਲਾ ਲਗਭਗ 40 ਫੀਸਦੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ :     Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News