ਲਾਸ਼ ਨੂੰ ਸਿੱਧਾ ਕਰਦੇ ਹੀ ਹੈਰਾਨ ਹੋ ਗਈ ਪੁਲਸ, ਲੜਕੀ ਦੇ ਵਿਆਹ ਕਿਤੇ ਬਿਨਾਂ ਹੀ ਗਰਭਵਤੀ ਹੋਣ ਦਾ ਹੈ ਸ਼ੱਕ
Thursday, Jul 06, 2017 - 01:27 PM (IST)
ਇਲਾਹਾਬਾਦ— ਇਲਾਹਾਬਾਦ-ਕਾਨਪੁਰ ਹਾਈਵੇਅ ਤੋਂ ਕੌਸ਼ਾਂਬੀ ਜ਼ਿਲੇ ਦੇ ਲਿੰਕ ਰੋਡ ਉੱਤੇ 5 ਜੁਲਾਈ ਦੀ ਸਵੇਰ ਇਕ 30 ਸਾਲ ਲੜਕੀ ਦੀ ਲਾਸ਼ ਮਿਲੀ ਹੈ। ਲਾਸ਼ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਲੜਕੀ ਨੂੰ ਮੂੰਹ ਦੇ ਭਾਰ ਖੇਤ ਵਿੱਚ ਪਈ ਦੇਖਿਆ ਹੈ। ਕੋਲ ਜਾਣ ਉੱਤੇ ਉਸ ਦੇ ਆਸਪਾਸ ਖੂਨ ਦਿਖਾਈ ਦਿੱਤਾ। ਮੌਕੇ ਉੱਤੇ ਪੁੱਜੀ ਪੁਲਸ ਨੇ ਜਦੋਂ ਲਾਸ਼ ਨੂੰ ਸਿੱਧਾ ਕੀਤਾ ਤਾਂ ਉਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ। ਲੜਕੀ ਦੇ ਮੱਥੇ ਉੱਤੇ ਗੋਲੀ ਮਾਰੀ ਗਈ ਸੀ, ਜਿਸ ਨਾਲ ਇਕ ਵੱਡਾ ਛੇਕ ਹੋ ਗਿਆ ਸੀ।
ਲੜਕੀ ਨੇ ਨੀਲੇ ਰੰਗ ਦੀ ਜੀਨਸ ਅਤੇ ਗੁਲਾਬੀ-ਸਫੇਦ ਰੰਗ ਦਾ ਕੁਰਤਾ ਪਾ ਰੱਖਿਆ ਸੀ। ਪੁਲਸ ਨੇ ਕਿਹਾ ਕਿ ਲੜਕੀ ਕਿਸੇ ਵੱਡੇ ਘਰ ਦੀ ਲੱਗ ਰਹੀ ਹੈ। ਚਰਵਾ ਥਾਣੇ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਸਥਾਨਕਲ ਲੋਕਾਂ ਦੀ ਮੰਨੋ ਤਾਂ ਲੜਕੀ ਦਾ ਚਿਹਰਾ ਅਤੇ ਸਰੀਰ ਦੇਖ ਕੇ ਇਹ ਲੱਗ ਰਿਹਾ ਹੈ ਕਿ ਉਹ ਵਿਆਹੁਤਾ ਨਹੀਂ ਹੈ। ਉਹ ਗਰਭਵਤੀ ਲੱਗ ਰਹੀ ਸੀ। ਪੁਲਸ ਕਤਲ ਦਾ ਕਾਰਨ ਨਾਜਾਇਜ਼ ਸੰਬੰਧਾਂ ਨੂੰ ਮੰਨ ਕੇ ਚੱਲ ਰਹੀ ਹੈ।
ਐਸ.ਪੀ ਕੌਸ਼ਾਂਬੀ ਵੀਰੇਂਦਰ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਤੋਂ ਪੰਨੋਈ ਪਿੰਡ ਦੇ ਲਿੰਕ ਰੋਡ ਨੇੜੇ ਖੇਤ ਵਿੱਚ ਇਕ ਲੜਕੀ ਦੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਸੀ। ਪੁਲਸ ਨੇ ਜ਼ਰੂਰੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਲੜਕੀ ਗਰਭਵਤੀ ਹੋਣ ਦਾ ਸਵਾਲ ਹੈ ਤਾਂ ਇਹ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸਾਫ ਹੋ ਸਕੇਗਾ।