ਹਸਪਤਾਲ ਦੀ ਐਮਰਜੈਂਸੀ 'ਚ ਹੋ ਗਿਆ ਕਾਂਡ, ਸਾਰੇ ਪਾਸੇ ਪੁਲਸ ਹੀ ਪੁਲਸ (ਵੀਡੀਓ)
Sunday, Nov 03, 2024 - 01:38 PM (IST)
ਲੁਧਿਆਣਾ (ਗਣੇਸ਼, ਰਾਜ) : ਇੱਥੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਬੀਤੀ ਦੇਰ ਰਾਤ ਜੰਗ ਦਾ ਮੈਦਾਨ ਬਣ ਗਈ। ਜਾਣਕਾਰੀ ਮੁਤਾਬਕ ਅੰਦਰ ਭੀੜ ਜ਼ਿਆਦਾ ਹੋਣ ਕਾਰਨ ਜਦੋਂ ਇਕ ਸਾਬਕਾ ਫ਼ੌਜੀ ਅਤੇ ਉਸ ਦੇ ਪਰਿਵਾਰ ਨੂੰ ਬਾਹਰ ਉਡੀਕ ਕਰਨ ਲਈ ਕਿਹਾ ਗਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਉੱਥੇ ਮੌਜੂਦ ਏ. ਐੱਸ. ਆਈ. ਦੇ ਥੱਪੜ ਮਾਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਏ. ਐੱਸ. ਆਈ. ਦੇ ਮੂੰਹ 'ਚੋਂ ਖ਼ੂਨ ਨਿਕਲਣ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਧਮਾਕਾ, ਚੱਲਦੀ ਟਰੇਨ 'ਚ ਪੈ ਗਈਆਂ ਚੀਕਾਂ (ਵੀਡੀਓ)
ਇਸ ਤੋਂ ਬਾਅਦ ਇਕ ਹੋਰ ਮਾਮਲੇ 'ਚ ਮੈਡੀਕਲ ਕਰਵਾਉਣ ਆਈਆਂ 2 ਧਿਰਾਂ ਐਮਰਜੈਂਸੀ 'ਚ ਭਿੜ ਗਈਆਂ। ਜਦੋਂ ਉਨ੍ਹਾਂ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪੁਲਸ ਮੁਲਾਜ਼ਮ ਨੂੰ ਹੀ ਕੁੱਟ ਦਿੱਤਾ। ਪਹਿਲੇ ਮਾਮਲੇ 'ਚ ਟਿੱਬਾ ਰੋਡ ਦਾ ਰਹਿਣ ਵਾਲਾ ਸਾਬਕਾ ਫ਼ੌਜੀ ਮੈਡੀਕਲ ਕਰਵਾਉਣ ਲਈ ਐਮਰਜੈਂਸੀ 'ਚ ਆਇਆ ਸੀ, ਜਿਸ ਦੀ ਪੁਲਸ ਮੁਲਾਜ਼ਮ ਨਾਲ ਬਹਿਸ ਹੋ ਗਈ ਅਤੇ ਉਸ ਨੇ ਉਸ ਦੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update
ਦੂਜੇ ਮਾਮਲੇ 'ਚ ਹੈਬੋਵਾਲ 'ਚ ਲੜਾਈ-ਝਗੜਾ ਕਰਕੇ ਦੋ ਧਿਰਾਂ ਮੈਡੀਕਲ ਕਰਵਾਉਣ ਆਈਆਂ ਸਨ, ਜੋ ਐਮਰਜੈਂਸੀ 'ਚ ਹੀ ਇਕ-ਦੂਜੇ ਨਾਲ ਭਿੜ ਗਈਆਂ ਅਤੇ ਦੋਹਾਂ ਪੱਖਾਂ ਨੇ ਐਮਰਜੈਂਸੀ 'ਚ ਇਕ-ਦੂਜੇ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੂਰੇ ਹਸਪਤਾਲ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8