ਜੈਪੁਰ ਦੀ ਥਾਂ ਹੁਣ ਸਿੱਧਾ ਗਵਾਲੀਅਲ ’ਚ ਹੋਵੇਗੀ ਨਾਮੀਬੀਆਈ ਚੀਤਿਆਂ ਦੀ ਲੈਂਡਿੰਗ
Friday, Sep 16, 2022 - 10:06 PM (IST)
ਗਵਾਲੀਅਰ– ਨਾਮੀਬੀਆ ਤੋਂ ਭਾਰਤ ਲਿਆਏ ਜਾ ਰਹੇ ਚੀਤਿਆਂ ਦੀ ਵਿਸ਼ੇਸ਼ ਕਾਰਗੋ ਫਾਲਈਟ ਹੁਣ ਗਵਾਲੀਅਰ ’ਚ ਹੀ ਲੈਂਡ ਕਰੇਗੀ। ਇਸਤੋਂ ਪਹਿਲਾਂ ਜੋ ਪ੍ਰੋਗਰਾਮ ਤੈਅ ਹੋਇਆ ਸੀ ਉਸ ਵਿਚ ਚੀਤਿਆਂ ਨੂੰ ਲਿਆ ਰਿਹਾ ਜਹਾਜ਼ ਜੈਪੁਰ ’ਚ ਉਤਰਨ ਵਾਲੀ ਸੀ। ਇਸਤੋਂ ਬਾਅਦ ਇੱਥੇ ਚੀਤਿਆਂ ਨੂੰ ਫਿਰ ਹੈਲੀਕਾਪਟਰ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਅਤੇ ਜੈਪੁਰ ਏਅਰਪੋਰਟ ਤੋਂ ਇਹ ਜੀਤੇ ਸ਼ਿਓਪੁਰ ਦੇ ਪਾਲਪੁਰ ਕੂਨੋ ਨੈਸ਼ਨਲ ਪਾਰਕ ਪਹੁੰਚਾਏ ਜਾਂਦੇ ਸਨ ਪਰ ਹੁਣ ਨਾਮੀਬੀਆ ਤੋਂ ਉਡਾਣ ਭਰਨ ਤੋਂ ਬਾਅਦ ਚੀਤੇ ਸਿੱਧਾ ਗਵਾਲੀਅਰ ’ਚ ਹੀ ਉਤਾਰੇ ਜਾਣਗੇ। ਪ੍ਰਾਜੈਕਟ ਚੀਤਾ ਦੇ ਮੁਖੀ ਐੱਸ.ਪੀ. ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਲਿਆਉਣ ਤੋਂ ਪਹਿਲਾਂ ਇਨ੍ਹਾਂ ਚੀਤਿਆਂ ਨੂੰ ਅਭਿਆਸ ਵੀ ਕਰਵਾਇਆ ਜਾ ਚੁੱਕਾ ਹੈ।
ਨਾਮੀਬੀਆ ਤੋਂ ਆ ਰਹੇ ਇਹ ਚੀਤੇ ਹੁਣ ਜੈਪੁਰ ਦੀ ਥਾਂ ਸਿੱਧਾ ਗਵਾਲੀਅਲ ’ਚ ਲੈਂਡਿੰਗ ਕਰਨਗੇ, ਇਨ੍ਹਾਂ ਚੀਤਿਆਂ ’ਚ 5 ਮਾਦਾ ਅਤੇ 4 ਨਰ ਚੀਤੇ ਸ਼ਾਮਲ ਹਨ। ਅਫਰੀਕਾ ਤੋਂ ਲਿਆਏ ਜਾ ਰਹੇ ਚੀਤਿਆਂ ਦੀ ਉਮਰ ਕਰੀਬ 4 ਤੋਂ 6 ਸਾਲ ਤਕ ਦੱਸੀ ਜਾ ਰਹੀ ਹੈ। ਹਾਲਾਂਕਿ, ਪਹਿਲਾਂ ਇਹ ਤੈਅ ਹੋਇਆ ਸੀ ਕਿ ਚੰਬਲ ਦੇ ਨਜ਼ਦੀਕ ਹੋਣ ਕਾਰਨ ਜੈਪੁਰ ’ਚ ਜਹਾਜ਼ ਦੀ ਲੈਂਡਿੰਗ ਕਰਵਾਈ ਜਾਵੇ ਅਤੇ ਫਿਰ ਉਥੋਂ ਹੈਲੀਕਾਪਟ ਰਾਹੀਂ ਇਨ੍ਹਾਂ ਚੀਤਿਆਂ ਨੂੰ ਗਵਾਲੀਅਰ ਲਿਆਇਆ ਜਾਵੇ ਪਰ ਹੁਣ ਜਾਣਕਾਰੀ ਮੁਤਾਬਕ, ਚੀਤੇ ਸਿੱਧਾ ਗਵਾਲੀਅਰ ਆਉਣਗੇ। ਇਸ ਬਦਲਾਅ ਕਾਰਨ ਚੀਤਿਆਂ ਨੂੰ ਕਾਰਗੋ ਤੋਂ ਹੈਲੀਕਾਪਟਰ ’ਚ ਸ਼ਿਫਟ ਕਰਨ ’ਚ ਲੱਗਣ ਵਾਲਾ ਕਰੀਬ 50 ਮਿੰਟਾਂ ਦਾ ਸਮਾਂ ਵੀ ਬਚ ਜਾਵੇਗਾ।