Magadh Express 'ਚ ਗੂੰਜੀਆਂ ਕਿਲਕਾਰੀਆਂ, ਸਫ਼ਰ ਕਰ ਰਹੀਆਂ ਔਰਤਾਂ ਨੇ ਕਰਾਇਆ ਜਣੇਪਾ

Sunday, Nov 03, 2024 - 01:26 AM (IST)

Magadh Express 'ਚ ਗੂੰਜੀਆਂ ਕਿਲਕਾਰੀਆਂ, ਸਫ਼ਰ ਕਰ ਰਹੀਆਂ ਔਰਤਾਂ ਨੇ ਕਰਾਇਆ ਜਣੇਪਾ

ਫਿਰੋਜ਼ਾਬਾਦ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਚ ਇਨਸਾਨੀਅਤ ਦੀ ਜਿਊਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਹੈ। ਇਸਲਾਮਪੁਰ ਤੋਂ ਨਵੀਂ ਦਿੱਲੀ ਮਗਧ ਐਕਸਪ੍ਰੈਸ ਵਿਚ ਟੁੰਡਲਾ ਜੰਕਸ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਇਕ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ।

ਬਿਹਾਰ ਦੇ ਗਯਾ ਜ਼ਿਲ੍ਹੇ ਦਾ ਰਹਿਣ ਵਾਲਾ ਰਮੇਸ਼ ਚੰਦ ਆਪਣੀ ਪਤਨੀ ਪ੍ਰਿਅੰਕਾ ਨਾਲ ਮਗਧ ਐਕਸਪ੍ਰੈਸ ਰਾਹੀਂ ਦਿੱਲੀ ਜਾ ਰਿਹਾ ਸੀ। ਉਸ ਦੀ ਪਤਨੀ ਗਰਭਵਤੀ ਸੀ। ਟੁੰਡਲਾ ਜੰਕਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਪ੍ਰਿਅੰਕਾ ਨੂੰ ਜਣੇਪੇ ਦੀ ਦਰਦ ਸ਼ੁਰੂ ਹੋ ਗਈ, ਜਿਸ ਦੀ ਜਾਣਕਾਰੀ ਰਮੇਸ਼ ਨੇ ਰੇਲਵੇ ਸਟਾਫ ਨੂੰ ਦਿੱਤੀ। ਰੇਲਵੇ ਸਟਾਫ ਅਤੇ ਜੀਆਰਪੀ ਦੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਮਾਸਟਰ ਨੂੰ ਮਹਿਲਾ ਡਾਕਟਰ ਮੁਹੱਈਆ ਕਰਵਾਉਣ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : 'ਖ਼ਤਰਨਾਕ' ਹੋਇਆ ਦਿੱਲੀ 'ਚ ਸਾਹ ਲੈਣਾ, MP ਸਮੇਤ ਇਨ੍ਹਾਂ 5 ਸੂਬਿਆਂ 'ਚ ਵਧੇ ਪਰਾਲੀ ਸਾੜਨ ਦੇ ਮਾਮਲੇ

ਜਦੋਂ ਟਰੇਨ ਟੁੰਡਲਾ ਜੰਕਸ਼ਨ 'ਤੇ ਪਹੁੰਚੀ ਤਾਂ ਗਰਭਵਤੀ ਪ੍ਰਿਅੰਕਾ ਦੇ ਬੱਚੇ ਦੀ ਡਲਿਵਰੀ ਇਕ ਮਹਿਲਾ ਡਾਕਟਰ ਨੇ ਟ੍ਰੇਨ 'ਚ ਮੌਜੂਦ ਹੋਰ ਔਰਤਾਂ ਦੀ ਮਦਦ ਨਾਲ ਕੀਤੀ। ਇਸ ਤੋਂ ਬਾਅਦ ਡਾਕਟਰ ਨੇ ਮਾਂ ਅਤੇ ਬੱਚੇ ਦੀ ਜਾਂਚ ਕੀਤੀ ਅਤੇ ਅੱਗੇ ਦੀ ਯਾਤਰਾ ਦੀ ਇਜਾਜ਼ਤ ਦਿੱਤੀ। ਲੋਕਾਂ ਨੇ ਰੇਲਵੇ ਦੇ ਇਸ ਉਪਰਾਲੇ ਲਈ ਅਤੇ ਤੁਰੰਤ ਪ੍ਰਭਾਵ ਨਾਲ ਮਦਦ ਮੁਹੱਈਆ ਕਰਵਾਉਣ ਲਈ ਰੇਲਵੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News