ਜੰਮੂ ਕਸ਼ਮੀਰ ਸਰਕਾਰ ਨੇ ਕਾਂਸਟੇਬਲ ਦਾ ਪਤਾ ਲਾਉਣ ਲਈ ਐੱਸ. ਆਈ. ਟੀ. ਦਾ ਕੀਤਾ ਗਠਨ

05/25/2017 3:32:55 AM

ਸ਼੍ਰੀਨਗਰ — ਜੰਮੂ ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਲਾਪਤਾ ਹੋਏ ਕਾਂਸਟੇਬਲ ਦਾ ਪਤਾ ਲਾਉਣ ਲਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। 10 ਦਿਨ ਪਹਿਲਾਂ ਕੁਪਵਾੜਾ ਜ਼ਿਲੇ ਤੋਂ ਇਹ ਕਾਂਸਟੇਬਲ ਲਾਪਤਾ ਹੋ ਗਿਆ ਸੀ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਕਾਂਸਟੇਬਲ ਸਮੀਰ ਕੁਮਾਰ ਨੇ 14 ਮਈ ਤੋਂ ਡਿਊਟੀ 'ਤੇ ਰਿਪੋਰਟ ਨਹੀਂ ਕੀਤੀ ਹੈ। ਇਸ ਮਾਮਲੇ 'ਚ ਸ਼ੇਰਘਰੀ ਪੁਲਸ ਥਾਣੇ 'ਚ ਲਾਪਤਾ ਦੀ ਰਿਪੋਰਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲਾਪਤਾ ਕਾਂਸਟੇਬਲ ਦਾ ਪਤਾ ਲਾਉਣ ਲਈ ਤਲਾਸ਼ ਚੱਲ ਰਹੀ ਹੈ। ਕਸ਼ਮੀਰ ਪੁਲਸ ਪ੍ਰਮੁੱਖ ਵੱਲੋਂ ਐੱਸ. ਆਈ. ਟੀ. ਦੇ ਗਠਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ, ''ਲਾਪਤਾ ਕਾਂਸਟੇਬਲ ਨੂੰ ਜਲਦ ਖੋਜਣ ਦੇ ਆਦੇਸ਼ ਮੁਤਾਬਕ, ਸ਼੍ਰੀਨਗਪ ਦੇ ਸੀਨੀਅਰ ਪੁਲਸ ਅਧਿਕਾਰੀ ਇਮਤਿਹਾਜ਼ ਇਸਮਾਇਲ ਪੈਰੀ ਨੇ ਸ਼ਹੀਦ ਗੰਜ ਜੇ ਐੱਸ. ਡੀ. ਪੀ. ਓ. ਅਮ੍ਰਿਤ ਪਾਲ ਦੀ ਅਗਵਾਈ 'ਚ ਟੀਮ ਦਾ ਗਠਨ ਕੀਤਾ ਹੈ।


Related News