ਸਹੁਰਿਆਂ ਨੇ ਨੂੰਹ ''ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ''ਤਾ, ਵਿਆਹ ਤੋਂ ਪਿੱਛੋਂ ਹੀ ਕਰ ਰਹੇ ਸਨ ਤੰਗ

Saturday, Aug 10, 2024 - 10:39 PM (IST)

ਸਹੁਰਿਆਂ ਨੇ ਨੂੰਹ ''ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ''ਤਾ, ਵਿਆਹ ਤੋਂ ਪਿੱਛੋਂ ਹੀ ਕਰ ਰਹੇ ਸਨ ਤੰਗ

ਲਖਨਊ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸਿਰਸਾਗੰਜ ਥਾਣੇ ਅਧੀਨ ਸ਼ਨੀਵਾਰ ਨੂੰ ਇਕ ਵਿਆਹੁਤਾ ਨੂੰ ਉਸ ਦੇ ਸਹੁਰਿਆਂ ਨੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਸਹੁਰਾ ਪਰਿਵਾਰ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਹੈ ਜਿਹੜੇ ਸਾਰੇ ਫ਼ਰਾਰ ਦੱਸੇ ਜਾ ਰਹੇ ਹਨ। ਸਿਰਸਾਗੰਜ ਥਾਣਾ ਖੇਤਰ ਦੇ ਪਿੰਡ ਨਗਲਾ ਅਨੂਪ ਦੇ ਰਹਿਣ ਵਾਲੇ ਕੈਪਟਨ ਸਿੰਘ ਦੀ ਪਤਨੀ ਰੋਸ਼ਨੀ (28) ਸ਼ਨੀਵਾਰ ਸਵੇਰੇ ਅੱਗ ਨਾਲ ਝੁਲਸ ਗਈ। ਧੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਿਤਾ ਰਾਮਵੀਰ ਸਿੰਘ ਵਾਸੀ ਕੁਰੜ ਥਾਣਾ ਮੈਨਪੁਰੀ ਨੇ ਧੀ ਨੂੰ ਜ਼ਿੰਦਾ ਸਾੜ ਕੇ ਮਾਰਨ ਦੇ ਦੋਸ਼ 'ਚ ਸਹੁਰਿਆਂ ਖਿਲਾਫ ਰਿਪੋਰਟ ਦਰਜ ਕਰਵਾਈ ਹੈ।

ਮ੍ਰਿਤਕ ਰੋਸ਼ਨੀ ਦੇ ਪਿਤਾ ਨੇ ਉਸ ਦੇ ਸਹੁਰਿਆਂ 'ਤੇ ਉਸ ਦੀ ਲੜਕੀ ਨੂੰ ਵਿਆਹ ਤੋਂ ਬਾਅਦ ਤੋਂ ਹੀ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ ਅਤੇ ਕਿਹਾ ਹੈ ਕਿ ਉਸ ਦੀ ਲੜਕੀ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਕਾਰਨ ਹੀ ਉਨ੍ਹਾਂ ਨਾਲ ਰਹਿ ਰਹੀ ਸੀ। ਇਕ ਸਾਲ ਪਹਿਲਾਂ ਸਮਝੌਤਾ ਹੋਣ ਕਾਰਨ ਧੀ ਆਪਣੇ ਸਹੁਰੇ ਘਰ ਆ ਗਈ ਸੀ ਪਰ ਫਿਰ ਵੀ ਪਤੀ, ਸੱਸ, ਸਹੁਰਾ, ਜੀਜਾ ਤੇ ਭੈਣ ਵੱਲੋਂ ਕੁੱਟਮਾਰ ਕਰਨ ਸਮੇਤ ਤੰਗ-ਪ੍ਰੇਸ਼ਾਨ ਕਰਨਾ ਜਾਰੀ ਸੀ। ਸ਼ਨੀਵਾਰ ਨੂੰ ਸਾਰੇ ਲੋਕਾਂ ਨੇ ਮਿਲ ਕੇ ਉਸ ਦੀ ਬੇਟੀ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ।

ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਸਾਰੇ ਸਹੁਰਿਆਂ ਖਿਲਾਫ ਪਰਚਾ ਦਰਜ ਕਰਕੇ ਵਿਆਹੁਤਾ ਰੋਸ਼ਨੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਸਾਰੇ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News