ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ ''ਤਾ ਕਤਲ, ਫਿਰ...

Monday, Mar 09, 2026 - 08:18 AM (IST)

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ ''ਤਾ ਕਤਲ, ਫਿਰ...

ਮਹਾਰਾਜਗੰਜ (ਉ.ਪ੍ਰ.) : ਜ਼ਿਲ੍ਹੇ ਦੇ ਗਾਂਧੀਨਗਰ ਖੇਤਰ ਵਿਚ ਐਤਵਾਰ ਨੂੰ ਇਕ ਦੁਖਦਾਈ ਘਟਨਾ ਸਾਹਮਣੇ ਆਈ। ਜਿਥੇ ਹਥਿਆਰਬੰਦ ਸੀਮਾ ਫੋਰਸ ਦੀ ਮਹਿਲਾ ਕਰਮਚਾਰੀ ਦੇ ਪਤੀ ਅਮਰੇਸ਼ ਕੁਮਾਰ (45) ਆਪਣੇ ਕਿਰਾਏ ਦੇ ਮਕਾਨ ਵਿਚ ਮ੍ਰਿਤਕ ਪਾਏ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅਮਰੇਸ਼ ਕੁਮਾਰ ਦੇ ਨਾਲ ਉਨ੍ਹਾਂ ਦੇ 2 ਛੋਟੇ ਬੱਚੇ ਵੀ ਮ੍ਰਿਤਕ ਸਨ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ - ਪਾਕਿਸਤਾਨ ’ਚ ਫਸੀ ਸਰਬਜੀਤ ਕੌਰ ਨੇ ਫਿਰ ਬਦਲਿਆ ਬਿਆਨ, ‘ਮੈਨੂੰ ਭਾਰਤ ਭੇਜੋ, ਸਾਰਾ ਸੱਚ ਦੱਸਾਂਗੀ’

ਇਸ ਮਾਮਲੇ ਦੀ ਜਾਣਕਾਰੀ ਦਿੱਦੇ ਹੋਏ ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁਲਸ ਅਤੇ ਐੱਸ. ਐੱਸ. ਬੀ. ਦੇ ਅਧਿਕਾਰੀ ਪਹੁੰਚ ਗਏ। ਪਿਓ ਅਤੇ ਉਸ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮ ਵਲੋਂ ਸਬੂਤ ਜੁਟਾਏ ਗਏ ਹਨ। ਪੁਲਸ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਔਰਤ ਦੇ ਪਤੀ ਨੇ ਕਮਰੇ ਦੀ ਕੰਧ ’ਤੇ ਇਕ ਸੁਸਾਈਡ ਨੋਟ ਲਿਖਿਆ ਹੈ, ਜਿਸ ਵਿਚ ਉਸ ਨੇ ਕਿਹਾ, ‘ਸਾਡੀ ਮੌਤ ਦਾ ਕਾਰਨ ਮੇਰੀ ਪਤਨੀ ਅਤੇ ਉਸ ਦਾ ਪ੍ਰੇਮੀ ਸੋਨੂੰ ਗੌਤਮ ਹੈ। ਮੇਰੇ ਨਾਲ ਰਹਿੰਦੇ ਹੋਏ ਵੀ ਉਹ ਸੋਨੂੰ ਨਾਲ ਗੱਲ ਕਰਦੀ ਹੈ। ਬੱਚਿਆਂ ਨੂੰ ਮੈਂ ਆਪਣੇ ਤੋਂ ਦੂਰ ਨਹੀਂ ਕਰ ਸਕਦਾ।’ 

ਇਹ ਵੀ ਪੜ੍ਹੋ - ਜੰਗ ਵਿਚਾਲੇ ਦੁਬਈ 'ਚ ਭਾਰਤੀ ਡਰਾਈਵਰ ਦੀ ਪਲਟੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ!

ਨੌਤਨਵਾ ਦੇ ਪੁਲਸ ਖੇਤਰੀ ਅਧਿਕਾਰੀ ਅੰਕੁਰ ਕੁਮਾਰ ਗੌਤਮ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਹਿਲਾ ਐੱਸ. ਐੱਸ. ਬੀ. ਜਵਾਨ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਤਨਵਾ ਵਿਚ 66ਵੀਂ ਬਟਾਲੀਅਨ ਐੱਸ. ਐੱਸ. ਬੀ. ਵਿਚ ਵੰਦਨਾ ਭਾਰਤੀ (35) ਫੋਰਥ ਕਲਾਸ ਵਿਚ ਤਾਇਨਾਤ ਹੈ। ਉਸ ਦਾ ਸਾਲ-2019 ਵਿਚ ਅਮਰੇਸ਼ (40) ਨਾਲ ਵਿਆਹ ਹੋਇਆ ਸੀ। ਵੰਦਨਾ ਵਿਆਹ ਤੋਂ ਪਹਿਲਾਂ ਹੀ ਨੌਕਰੀ ਕਰ ਰਹੀ ਹੈ। ਉਹ ਇਕ ਸਾਲ ਪਹਿਲਾਂ ਇੱਥੇ ਆਈ ਸੀ। ਇਸ ਤੋਂ ਪਹਿਲਾਂ ਉਸ ਦੀ ਝਾਰਖੰਡ ਵਿਚ ਪੋਸਟਿੰਗ ਸੀ। ਵੰਦਨਾ ਇੱਥੇ ਪਤੀ ਤੋਂ ਇਲਾਵਾ ਬੇਟੇ ਅਮਰੇਂਦਰ ਕੁਮਾਰ (4) ਅਤੇ ਬੇਟੀ ਕੰਚਨ (3) ਦੇ ਨਾਲ ਗਾਂਧੀਨਗਰ ਵਿਚ ਕਿਰਾਏ ਦੇ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਸੀ।

ਇਹ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ: ਪੁਲਸ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News