ਚਰਿੱਤਰ ''ਤੇ ਸ਼ੱਕ ਕਾਰਨ ਪਤੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਮਾਰ''ਤਾ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
Wednesday, Aug 14, 2024 - 05:37 AM (IST)
ਬਿਲਾਸਪੁਰ : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੀ ਅਦਾਲਤ ਨੇ ਪਤਨੀ ਅਤੇ ਤਿੰਨ ਬੱਚਿਆਂ ਦੀ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਵਿਨਾਸ਼ ਕੇ. ਤ੍ਰਿਪਾਠੀ ਦੀ ਅਦਾਲਤ ਨੇ ਸੁਕ੍ਰਿਤਾ ਕੇਂਵਟ (32), ਦੋ ਧੀਆਂ ਖੁਸ਼ੀ (5) ਅਤੇ ਲੀਜ਼ਾ (3) ਅਤੇ 18 ਮਹੀਨੇ ਦੇ ਨਵਜੰਮੇ ਪੁੱਤਰ ਪਵਨ ਕੇਂਵਟ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਉਮੇਦ ਕੇਂਵਟ (34) ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਨ੍ਹਾਂ ਕਤਲਾਂ ਨੂੰ ਬਰਬਰਤਾ ਦੀ ਸਿਖਰ ਦੱਸਦਿਆਂ ਅਦਾਲਤ ਨੇ ਇਸ ਕੇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਮੰਨਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ਕਿ "ਦੋਸ਼ੀ ਨੂੰ ਮੌਤ ਤੱਕ ਫਾਂਸੀ ਦਿੱਤੀ ਜਾਵੇ।"
ਇਹ ਵੀ ਪੜ੍ਹੋ : ਡਾਕਟਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਦੋ ਮਹਿਲਾ ਮਰੀਜ਼ਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ
ਇਸਤਗਾਸਾ ਮੁਤਾਬਕ, ਬਿਲਾਸਪੁਰ ਜ਼ਿਲ੍ਹੇ ਦੇ ਮਸਤੂਰੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹੀਰੀ ਦੇ ਰਹਿਣ ਵਾਲੇ ਉਮੇਦ ਕੇਂਵਟ ਨੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਕਾਰਨ 1 ਜਨਵਰੀ 2024 ਦੀ ਮੱਧ ਰਾਤ ਵਿਚ ਆਪਣੇ ਮਕਾਨ ਵਿਚ ਪਤਨੀ ਸੁਕ੍ਰਿਤਾ ਅਤੇ ਤਿੰਨ ਬੱਚਿਆਂ ਖੁਸ਼ੀ, ਲੀਜ਼ਾ ਅਤੇ ਨਵਜੰਮੇ ਪੁੱਤਰ ਪਵਨ ਦਾ ਘਰ 'ਚ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਪੁਲਸ ਨੇ ਕੇਂਵਟ ਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ 29 ਜੁਲਾਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8