ਪਤੀ ਪਸੰਦ ਨਹੀਂ ਸੀ, ਸੁੱਤੇ ਹੋਏ ''ਤੇ ਪਤਨੀ ਨੇ ਪਾਇਆ ਉਬਲਦਾ ਤੇਲ; ਜ਼ਿੰਦਗੀ ਤੇ ਮੌਤ ਦੀ ਲੜ ਰਿਹਾ ਲੜਾਈ
Thursday, Feb 12, 2026 - 09:28 PM (IST)
ਨੈਸ਼ਨਲ ਡੈਸਕ : ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤਨੀ ਨੇ ਆਪਣੇ ਹੀ ਪਤੀ 'ਤੇ ਸੁੱਤੇ ਸਮੇਂ ਉਬਲਦਾ ਹੋਇਆ ਤੇਲ ਪਾ ਦਿੱਤਾ, ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਪਤੀ ਨੂੰ ਪਸੰਦ ਨਹੀਂ ਕਰਦੀ ਸੀ, ਜਿਸ ਕਾਰਨ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਮਹਿਜ਼ ਇਕ ਮਹੀਨਾ ਪਹਿਲਾਂ ਹੋਇਆ ਸੀ ਨਿਕਾਹ
ਜਾਣਕਾਰੀ ਅਨੁਸਾਰ ਮੀਨਾਪੁਰ, ਬਲਹਾ ਵਾਰਡ-3 ਦੇ ਰਹਿਣ ਵਾਲੇ ਮੁੰਨਾ ਸ਼ਾਹ (25) ਦਾ ਨਿਕਾਹ ਇਸੇ ਸਾਲ 12 ਜਨਵਰੀ ਨੂੰ ਪਿਪਰਾਹੀ ਬਲਾਕ ਦੇ ਬਸਹੀਆ ਪਿੰਡ ਦੀ ਰਹਿਣ ਵਾਲੀ ਅਫਸਾਰਾ ਖਾਤੂਨ ਨਾਲ ਹੋਇਆ ਸੀ। ਅਜੇ ਵਿਆਹ ਨੂੰ ਮਹਿਜ਼ ਇਕ ਮਹੀਨਾ ਹੀ ਹੋਇਆ ਸੀ ਕਿ ਪਤਨੀ ਨੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ। ਪੀੜਤ ਮੁੰਨਾ ਸ਼ਾਹ ਪੇਸ਼ੇ ਤੋਂ ਰਾਜ ਮਿਸਤਰੀ ਹੈ ਅਤੇ ਪਹਿਲਾਂ ਹੈਦਰਾਬਾਦ ਵਿੱਚ ਕੰਮ ਕਰਦਾ ਸੀ।
ਸੁੱਤੇ ਹੋਏ 'ਤੇ ਕੀਤਾ ਹਮਲਾ
ਪੀੜਤ ਦੇ ਪਿਤਾ ਨਾਜ਼ਿਰ ਸ਼ਾਹ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਮੁੰਨਾ ਆਪਣੇ ਘਰ ਵਿੱਚ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ। ਇਸੇ ਦੌਰਾਨ ਉਸ ਦੀ ਪਤਨੀ ਨੇ ਘਰ ਵਿੱਚ ਰੱਖਿਆ ਤੇਲ ਗਰਮ ਕਰਕੇ ਉਸ ਦੇ ਸਰੀਰ 'ਤੇ ਪਾ ਦਿੱਤਾ। ਤੇਲ ਪੈਣ ਕਾਰਨ ਮੁੰਨਾ ਦੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਸ ਵੱਲੋਂ ਮਾਮਲਾ ਦਰਜ
ਪਿਪਰਾਹੀ ਥਾਣਾ ਮੁਖੀ ਉਮਾਕਾਂਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ। ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਨੂੰਹ ਉਨ੍ਹਾਂ ਦੇ ਪੁੱਤਰ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਅਕਸਰ ਉਸ ਤੋਂ ਦੂਰੀ ਬਣਾ ਕੇ ਰੱਖਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
