WB ; BLO ਦਾ ਖ਼ੌਫ਼ਨਾਕ ਕਾਰਾ ! ਇਸ਼ਕ ''ਚ ਅੰਨ੍ਹੇ ਹੋਏ ਨੇ ਮਾਰ''ਤਾ ਪ੍ਰੇਮਿਕਾ ਦਾ ਪਤੀ, ਨਹਿਰ ''ਚ ਸੁੱਟ''ਤੀ ਲਾਸ਼
Saturday, Feb 14, 2026 - 04:52 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬੂਥ ਲੈਵਲ ਅਫ਼ਸਰ (BLO) ਨੇ ਆਪਣੀ ਪ੍ਰੇਮਿਕਾ ਨਾਲ ਰਿਸ਼ਤੇ ਨੂੰ ਧੁਰ ਚੜ੍ਹਾਉਣ ਲਈ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਕਤਲ ਮਗਰੋਂ ਉਸ ਨੇ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਨਹਿਰ ਵਿੱਚ ਸੁੱਟ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਦੂਰੀਆ ਦੇ ਰਹਿਣ ਵਾਲੇ BLO ਰਿਜ਼ਵਾਨ ਹਸਨ ਮੰਡਲ ਅਤੇ ਉਸ ਦੇ ਸਾਥੀ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਨਾਸਿਰ ਅਲੀ ਵਜੋਂ ਹੋਈ ਹੈ, ਜਿਸ ਦੀ ਬੁਰੀ ਤਰ੍ਹਾਂ ਕੱਟੀ-ਵੱਢੀ ਹੋਈ ਲਾਸ਼ ਸ਼ੁੱਕਰਵਾਰ ਨੂੰ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਪੁੱਤ ! ਦਿਨ-ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਪੁਲਸ ਅਨੁਸਾਰ ਰਿਜ਼ਵਾਨ ਦਾ ਨਾਸਿਰ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ। ਨਾਸਿਰ ਨੂੰ ਰਸਤੇ ਵਿੱਚੋਂ ਹਟਾਉਣ ਲਈ ਰਿਜ਼ਵਾਨ ਨੇ ਉਸ ਨੂੰ 'ਵੋਟਰ ਲਿਸਟ' ਦੇ ਕੰਮ ਬਾਰੇ ਚਰਚਾ ਕਰਨ ਦੇ ਬਹਾਨੇ ਸੋਮਵਾਰ ਸ਼ਾਮ ਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਬੁਲਾਇਆ ਸੀ। ਨਾਸਿਰ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਸ ਨੇ ਜਦੋਂ BLO ਰਿਜ਼ਵਾਨ ਦੇ ਫ਼ੋਨ ਕਾਲਾਂ ਦੀ ਜਾਂਚ ਕੀਤੀ ਅਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਮੁਲਜ਼ਮ ਨੇ ਮੰਨ ਲਿਆ ਕਿ ਉਸ ਨੇ ਸਾਗਰ ਦੀ ਮਦਦ ਨਾਲ ਨਾਸਿਰ ਦਾ ਕਤਲ ਕੀਤਾ ਅਤੇ ਸਬੂਤ ਮਿਟਾਉਣ ਲਈ ਲਾਸ਼ ਦੇ ਟੁਕੜੇ ਕਰਕੇ ਤਿੰਨ ਵੱਖ-ਵੱਖ ਥਾਵਾਂ 'ਤੇ ਨਹਿਰ ਵਿੱਚ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਕਾਫ਼ੀ ਰੋਸ ਹੈ ਅਤੇ ਸਥਾਨਕ ਲੋਕਾਂ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸੜਕ ਵੀ ਜਾਮ ਕੀਤੀ। ਪੁਲਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਖ਼ੁਦਕੁਸ਼ੀ ਨਹੀਂ, ਐਪਸਟਾਈਨ ਦਾ ਜੇਲ੍ਹ 'ਚ ਕੀਤਾ ਗਿਆ ਕਤਲ ! ਡਾਕਟਰ ਦੇ ਦਾਅਵੇ ਨੇ ਮਚਾਈ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
