ਰਾਹੁਲ ਨੇ ਪੀ.ਐੱਮ. ਮੋਦੀ ਨੂੰ ਬੇਨਤੀ ਕਰ ਕੇ ਕਿਹਾ-ਕੇਰਲ ਦੇ ਹੜ੍ਹ ਨੂੰ ਘੋਸ਼ਿਤ ਕਰੋ ਰਾਸ਼ਟਰੀ ਆਫਤ

08/18/2018 5:23:43 PM

ਨੈਸ਼ਨਲ ਡੈਸਕ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਰਲ 'ਚ ਹੜ੍ਹ ਕਾਰਨ ਹੋਏ ਜਾਨ-ਮਾਲ ਦੇ ਭਾਰੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਨੂੰ ਰਾਸ਼ਟਰੀ ਆਫਤ ਘੋਸ਼ਿਤ ਕੀਤਾ ਜਾਵੇ। ਰਾਹੁਲ ਨੇ ਟਵੀਟ ਕਰ ਕੇ ਕਿਹਾ ''ਪਿਆਰੇ ਪ੍ਰਧਾਨ ਮੰਤਰੀ ਬਿਨਾ ਦੇਰ ਕੀਤੇ ਕੇਰਲ ਦੇ ਹੜ੍ਹ ਨੂੰ ਰਾਸ਼ਟਰੀ ਆਫਤ ਘੋਸ਼ਿਤ ਕੀਤਾ ਜਾਵੇ। ਸਾਡੇ ਕਰੋੜਾਂ ਲੋਕਾਂ ਦਾ ਜੀਵਨ, ਰੋਜੀ ਰੋਟੀ ਅਤੇ ਭਵਿੱਖ ਦਾਅ 'ਤੇ ਹੈ।'' 

ਕਾਂਗਰਸ ਨੇਤਾ ਨੇ ਕੱਲ ਰਾਜ ਦੇ ਪਾਰਟੀ ਨੇਤਾਵਾਂ ਅਤੇ ਕਾਰਜ ਕਰਤਾਵਾਂ ਨੂੰ ਇਹ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ। ਕੇਰਲ 'ਚ ਹੜ੍ਹ ਦੀ ਸਥਿਤੀ ਨੂੰ ਲੈ ਕੇ 16 ਅਗਸਤ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਰਾਜ ਲਈ ਵਿਸ਼ੇਸ਼ ਵਿੱਤੀ ਸਹਾਇਤਾ ਦੀ ਬੇਨਤੀ ਕੀਤੀ ਸੀ।

https://twitter.com/RahulGandhi/status/1030692368461299712

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਬੇਨਤੀ ਕੀਤੀ ਕਿ ਉਹ ਪ੍ਰਭਾਵਿਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ 'ਚ ਯੋਗਦਾਨ ਦੇਣ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਦਾ ਪੱਧਰ ਵਧਣ ਨਾਲ ਮੈਂ ਕੇਰਲ ਦੇ ਲੋਕਾਂ ਲਈ ਬਹੁਤ ਚਿੰਤਾ 'ਚ ਹਾਂ, ਹਜ਼ਾਰਾਂ ਲੋਕ ਫਸੇ ਹੋਏ ਹਨ, ਰਾਹਤ ਕੈਂਪ ਭਰ ਚੁਕੇ ਹਨ, ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਰਲ 'ਚ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ੍ਹ ਕਾਰਨ ਹੋਈਆਂ ਮੌਤਾਂ ਅਤੇ ਧਨ ਦੇ ਨੁਕਸਾਨ 'ਤੇ ਗਹਿਰਾ ਦੁੱਖ ਜਤਾਇਆ ਹੈ। ਰਾਜ 'ਚ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਮੋਦੀ ਨੇ ਇਕ ਬੈਠਕ ਕੀਤੀ ਜਿਸ ਦੌਰਾਨ ਹੜ੍ਹ ਦੀ ਕੁਦਰਤੀ ਆਫਤ ਨਾਲ ਜੂਝ ਰਹੇ ਕੇਰਲ ਨੂੰ 500 ਕਰੋੜ ਰੁਪਏ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ।


Related News