1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਟਨਾ ਪਹੁੰਚੀ ਪਹਿਲੀ ਸਪੈਸ਼ਲ ਟਰੇਨ

Saturday, May 02, 2020 - 07:56 PM (IST)

1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਟਨਾ ਪਹੁੰਚੀ ਪਹਿਲੀ ਸਪੈਸ਼ਲ ਟਰੇਨ

ਪਟਨਾ— ਲਾਕਡਾਊਨ 'ਚ ਫਸੇ 1187 ਪ੍ਰਵਾਸੀ ਮਜ਼ਦੂਰਾਂ ਨੂੰ ਜੈਪੁਰ ਤੋਂ ਲੈ ਕੇ ਪਹਿਲੀ ਸਪੈਸ਼ਲ ਟਰੇਨ ਸ਼ਨੀਵਾਰ ਨੂੰ ਇੱਥੇ ਦਾਨਾਪੁਰ ਰੇਲਵੇ ਸਟੇਸ਼ਨ 'ਤੇ ਪਹੁੰਚੀ। ਸ਼ੁੱਕਰਵਾਰ ਰਾਤ 10 ਵਜੇ ਜੈਪੁਰ ਤੋਂ 24 ਡੱਬਿਆਂ ਵਾਲੀ ਇਹ ਟਰੇਨ ਰਵਾਨਾ ਹੋਈ ਸੀ ਤੇ ਸ਼ਨੀਵਾਰ ਨੂੰ ਕਰੀਬ 2 ਵਜੇ ਪਹੁੰਚੀ। ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ 'ਚ ਭੇਜਣ ਦੇ ਲਈ ਸਟੇਸ਼ਨ 'ਤੇ ਕਰੀਬ 100 ਬੱਸਾ ਉਪਲੱਬਧ ਕਰਵਾਈਆਂ ਗਈਆਂ ਸਨ।

PunjabKesari


author

Gurdeep Singh

Content Editor

Related News