ਇਸ ਦਿਨ ਲੱਗੇਗਾ ਸਾਲ ਦਾ ਪਹਿਲਾ 'ਸੂਰਜ ਗ੍ਰਹਿਣ', ਇਸਰੋ ਲਈ ਹੋਵੇਗਾ ਬਹੁਤ ਖ਼ਾਸ
Tuesday, Mar 19, 2024 - 12:57 PM (IST)
ਜਲੰਧਰ - ਇਸ ਮਹੀਨੇ ਯਾਨੀ 25 ਮਾਰਚ ਨੂੰ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਸੇ ਦਿਨ ਰੰਗਾਂ ਦਾ ਤਿਉਹਾਰ ਯਾਨੀ ਹੋਲੀ ਵੀ ਹੈ। ਇਸ ਦੇ ਨਾਲ ਹੀ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅਗਲੇ ਮਹੀਨੇ ਯਾਨੀ 8 ਅਪ੍ਰੈਲ, 2024 ਨੂੰ ਲੱਗੇਗਾ। ਦੱਸ ਦੇਈਏ ਕਿ 8 ਅਪ੍ਰੈਲ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਵੇਂ ਭਾਰਤ ਤੋਂ ਨਜ਼ਰ ਨਾ ਆਵੇ ਪਰ ਇਸਰੋ ਲਈ ਇਹ ਗ੍ਰਹਿਣ ਬਹੁਤ ਖ਼ਾਸ ਹੈ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਪਹਿਲਾ ਪੂਰਨ ਸੂਰਜ ਗ੍ਰਹਿਣ ਕਈ ਮਾਇਨਿਆਂ ਵਿੱਚ ਖ਼ਾਸ
ਦੱਸ ਦੇਈਏ ਕਿ ਸੂਰਜ ਗ੍ਰਹਿਣ ਦੌਰਾਨ ਇਸਰੋ ਦੇ ਆਦਿਤਿਆ ਐਲ1 'ਤੇ ਕੋਰੋਨਾ ਦਾ ਅਧਿਐਨ ਕਰਨ ਦਾ ਵਿਸ਼ੇਸ਼ ਮੌਕਾ ਮਿਲੇਗਾ। ਇਸ ਕਾਰਨ ਇਸਰੋ ਲਈ ਇਹ ਅਦਭੁਤ ਖਗੋਲੀ ਘਟਨਾ ਵਿਸ਼ੇਸ਼ ਮੰਨੀ ਜਾ ਰਹੀ ਹੈ। ਸੂਤਰਾਂ ਅਨੁਸਾਰ ਆਰੀਆਭੱਟ ਆਬਜ਼ਰਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਏਆਰਆਈਈਐਸ ਦੇ ਡਾਇਰੈਕਟਰ ਨੇ ਕਿਹਾ ਕਿ ਇਸ ਸਾਲ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ ਕਈ ਮਾਇਨਿਆਂ ਵਿੱਚ ਖ਼ਾਸ ਹੋਣ ਵਾਲਾ ਹੈ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਕਿਸੇ ਵੀ ਸਮੇਂ ਸੂਰਜ ਦੇ ਕੋਰੋਨਾ ਦਾ ਅਧਿਐਨ ਕਰ ਸਕਦਾ ਆਦਿਤਿਆ L1
ਆਦਿਤਿਆ L1 ਨੂੰ ਇਸ ਦੌਰਾਨ ਸੂਰਜ ਦੇ ਕੋਰੋਨਾ ਦਾ ਅਧਿਐਨ ਕਰਨ ਦਾ ਕੁਦਰਤੀ ਮੌਕਾ ਮਿਲੇਗਾ। ਜਿਸ ਦਾ ਮੇਲ ਧਰਤੀ ਤੋਂ ਦਿਖਾਈ ਦੇਣ ਵਾਲੇ ਗ੍ਰਹਿਣ ਨਾਲ ਹੋਵੇਗਾ। ਦਰਅਸਲ, ਸੂਰਜ ਦਾ ਕੋਰੋਨਾ ਦੇ ਕਈ ਰਾਜ਼ ਅੱਜ ਵੀ ਬਰਕਰਾਰ ਹਨ। ਆਦਿਤਿਆ ਐੱਲ1 ਵਿਚ ਕੋਰੋਨਾ ਦਾ ਅਧਿਐਨ ਕਰਨ ਲਈ ਕਈ ਉਪਕਰਣ ਲੱਗੇ ਹਨ। ਜਿਸ ਕਾਰਨ ਆਦਿਤਿਆ L1 ਕਿਸੇ ਵੀ ਸਮੇਂ ਸੂਰਜ ਦੇ ਕੋਰੋਨਾ ਦਾ ਅਧਿਐਨ ਕਰ ਸਕਦਾ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਟੈਸਟਿੰਗ ਦੇ ਪਹਿਲੇ ਕਈ ਪੜਾਵਾਂ ਵਿੱਚ ਸਫਲ ਰਿਹਾ ਆਦਿਤਿਆ L1
ਆਦਿਤਿਆ L1 ਟੈਸਟਿੰਗ ਦੇ ਪਹਿਲੇ ਕਈ ਪੜਾਵਾਂ ਵਿੱਚ ਸਫਲ ਰਿਹਾ ਹੈ। ਇਸ ਸੂਰਜ ਗ੍ਰਹਿਣ ਨੂੰ ਮਹਾਨ ਉੱਤਰੀ ਅਮਰੀਕੀ ਸੂਰਜ ਗ੍ਰਹਿਣ ਕਿਹਾ ਜਾ ਰਿਹਾ ਹੈ। ਇਹ ਇੱਕ ਦੁਰਲੱਭ ਸੂਰਜ ਗ੍ਰਹਿਣ ਹੋਵੇਗਾ, ਜੋ ਇਸ ਖੇਤਰ ਵਿੱਚ 54 ਸਾਲਾਂ ਬਾਅਦ ਦਿਖਾਈ ਦੇਵੇਗਾ। ਇਸ ਤੋਂ ਬਾਅਦ ਇਹ ਇਤਫ਼ਾਕ 2078 ਵਿੱਚ ਵਾਪਰੇਗਾ। ਦੱਸ ਦੇਈਏ ਕਿ 8 ਅਪ੍ਰੈਲ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਉੱਤਰੀ ਅਮਰੀਕਾ ਤੋਂ ਸ਼ੁਰੂ ਹੋਵੇਗਾ, ਜੋ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵਿੱਚ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8