ਉਤਰਾਖੰਡ: ਭਿਆਨਕ ਅੱਗ ਦੀ ਲਪੇਟ ''ਚ ਆਇਆ ਪੂਰਾ ਪਿੰਡ, 46 ਮਕਾਨ ਸੜ ਕੇ ਹੋਏ ਸੁਆਹ

02/16/2018 5:57:00 PM

ਉਤਰਕਾਸ਼ੀ— ਉਤਰਾਖੰਡ ਦੇ ਉਤਰਕਾਸ਼ੀ ਜ਼ਿਲੇ ਦਾ ਇਕ ਪਿੰਡ ਅੱਗ ਦੀ ਲਪੇਟ 'ਚ ਆਉਣ ਨਾਲ ਸੜ ਕੇ ਸੁਆਹ ਹੋ ਗਿਆ। ਇਸ ਨਾਲ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਬਹੁਤ ਸਾਰੇ ਪਸ਼ੂ ਇਸ ਅੱਗ ਦੀ ਲਪੇਟ 'ਚ ਆ ਗਏ ਪਰ ਇਸ ਨਾਲ ਕਿਸੇ ਵੀ ਇਨਸਾਨ ਨੂੰ ਨੁਕਸਾਨ ਨਹੀਂ ਪੁੱਜਿਆ ਹੈ।
ਜਾਣਕਾਰੀ ਅਨੁਸਾਰ ਹਾਦਸਾ ਉਤਰਕਾਸ਼ੀ ਜ਼ਿਲੇ ਦੇ ਸਾਵਨੀ ਪਿੰਡ ਦਾ ਹੈ, ਜਿੱਥੇ ਵੀਰਵਾਰ ਦੇਰ ਰਾਤ ਅਚਾਨਕ ਇਕ ਘਰ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਉਸ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਇਸ ਅੱਗ ਦੀ ਲਪੇਟ 'ਚ ਇਕ ਤੋਂ ਬਾਅਦ ਇਕ ਘਰ ਆਉਣ ਨਾਲ 46 ਮਕਾਨ ਸੜ ਕੇ ਸੁਆਹ ਹੋ ਗਏ। ਸਿਰਫ 2 ਘਰ ਹੀ ਸੁਰੱਖਿਅਤ ਬਚੇ ਹਨ। ਅੱਗ ਦੀ ਲਪੇਟ 'ਚ ਆਉਣ ਨਾਲ ਲਗਭਗ 200 ਤੋਂ ਵਧ ਪਸ਼ੂਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਜ਼ਿਆਦਾਤਰ ਘਰ ਲੱਕੜੀ ਨਾਲ ਬਣੇ ਹੋਣ ਕਾਰਨ ਸੜ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਟੀਮ ਪਿੰਡ 'ਚ ਪੁੱਜ ਗਈ ਹੈ।


Related News