ਖੇਤਾਂ ਤੋਂ ਫੈਲੀ ਅੱਗ ਨੇ ਲਪੇਟ ''ਚ ਲਿਆ ਪਨਸਪ ਦਾ ਗੋਦਾਮ, ਲੱਕੜ ਤੇ ਪਲਾਸਟਿਕ ਦੇ ਕਰੇਟ ਸੜ ਕੇ ਸੁਆਹ ਹੋਏ

Sunday, May 19, 2024 - 04:56 PM (IST)

ਗੁਰਦਾਸਪੁਰ (ਹਰਮਨ)-ਅੱਜ ਗੁਰਦਾਸਪੁਰ ਦੇ ਪੰਡੋਰੀ ਰੋਡ 'ਤੇ ਲੱਗੀ ਭਿਆਨਕ ਅੱਗ ਨੇ ਖੇਤਾਂ ਅਤੇ ਸੜਕ ਦੇ ਆਸ ਪਾਸ ਲੱਗੇ ਰੁੱਖਾਂ ਨੂੰ ਲਪੇਟ ਵਿਚ ਲਿਆ ਹੈ। ਉਸ ਦੇ ਨਾਲ ਹੀ ਇਸ ਅੱਗ ਨੇ ਪਨਸਪ ਦੇ ਗੁਦਾਮਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ ਜਿਸ ਤਹਿਤ ਗੁਦਾਮਾਂ ਵਿਚ ਪਈ ਲੱਕੜ ਅਤੇ ਪਲਾਸਟਿਕ ਦੇ ਕਰੇਟ ਸਮੇਤ ਹੋਰ ਕਾਫੀ ਸਮਾਨ ਸੜ ਗਿਆ। ਇਹ ਅੱਗ ਨੇੜਲੇ ਖੇਤਾਂ ਵਿਚ ਕਣਕ ਦੇ ਖੇਤਾਂ ਵਿਚ ਲਗਾਈ ਗਈ ਜੋ ਕਿ ਗੁਦਾਮਾਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ-  ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ 45 ਡਿਗਰੀ, ਜਾਣੋ ਆਉਣ ਵਾਲੇ 7 ਦਿਨਾਂ ਦੀ ਵੱਡੀ ਆਪਡੇਟ

ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਦੇ ਕਰੀਬ ਗੱਡੀਆਂ ਨੂੰ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਗੁਦਾਮਾਂ ਵਿਚ ਪਈ ਕਣਕ ਨੂੰ ਬਚਾਇਆ। ਜੇਕਰ ਸਮੇਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਲੱਖਾਂ ਰੁਪਏ ਦਾ ਅਨਾਜ ਇਸ ਅੱਗ ਦੀ ਲਪੇਟ ਵਿਚ ਆ ਕੇ ਸੁਆਹ ਹੋ ਜਾਣਾ ਸੀ। ਮੌਕੇ 'ਤੇ ਪਹੁੰਚੇ ਪਨਸਪ ਦੇ ਅਧਿਕਾਰੀ ਅਤੇ ਫਾਇਰ ਅਫਸਰ ਨੇ ਦੱਸਿਆ ਕਿ ਖੇਤਾਂ ਵਿੱਚ ਲਗਾਈ ਅੱਗ ਕਾਰਨ ਇਹ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ-  ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ

ਉਨਾਂ ਕਿਹਾ ਕਿ ਇਸ ਅੱਗ ਨਾਲ ਗੁਦਾਮ ਦੇ ਬਾਹਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਸੜ ਕੇ ਸਵਾਹ ਹੋ ਚੁੱਕੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਕੇ ਪਤਾ ਕੀਤਾ ਜਾਵੇਗਾ ਕਿ ਸਰਕਾਰ ਦਾ ਕਿੰਨਾ ਨੁਕਸਾਨ ਹੋਇਆ ਹੈ। ਉਨਾਂ ਮੰਗ ਕੀਤੀ ਕਿ ਜਿਸ ਕਿਸਾਨ ਨੇ ਆਪਣੇ ਖੇਤਾਂ ਵਿੱਚ ਅੱਗ ਲਗਾਈ ਹੈ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News