ਇੱਕਠੇ ਉੱਠੇ ਪਤੀ-ਪਤਨੀ ਦੇ ਜਨਾਜ਼ੇ, ਫਿਰ ਅਚਾਨਕ ਹੋਇਆ ਇਹ ਚਮਤਕਾਰ

Saturday, Jul 01, 2017 - 06:31 PM (IST)

ਇੱਕਠੇ ਉੱਠੇ ਪਤੀ-ਪਤਨੀ ਦੇ ਜਨਾਜ਼ੇ, ਫਿਰ ਅਚਾਨਕ ਹੋਇਆ ਇਹ ਚਮਤਕਾਰ


ਹਰਿਦੁਆਰ— ਸ਼ੁੱਕਰਵਾਰ ਨੂੰ ਪਤਨੀ ਦੀ ਮੌਤ ਦੀ ਖਬਰ ਸੁਣ ਹੀ ਪਤੀ ਦੀ ਵੀ ਮੌਤ ਹੋ ਗਈ। ਦੋਨਾਂ ਦੇ ਜਨਾਜ਼ੇ ਦੀਆਂ ਤਿਆਰੀਆਂ ਹੋਣ ਲੱਗੀਆਂ। ਜਨਾਜ਼ੇ ਉਠੇ ਪਰ ਅਚਾਨਕ ਪਤਨੀ ਦਾ ਸਾਹ ਚੱਲਣ ਲੱਗਾ। ਇਸ ਦੇ ਬਾਅਦ ਜੋ ਹੋਇਆ ਉਸ 'ਤੇ ਯਕੀਨ ਨਹੀਂ ਕਰ ਸਕੋਗੇ। ਡਾਕਟਰਾਂ ਦੀ ਲਾਪਰਵਾਹੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੇਹਰਾਦੂਨ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਔਰਤ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਦਾ ਪਤੀ ਇਹ ਸਦਮਾ ਸਹਿ ਨਹੀਂ ਸਕਿਆ ਅਤੇ ਉਸ ਦੀ ਮੌਤ ਹੋ ਗਈ। ਥੋੜੇ ਘੰਟਿਆਂ ਬਾਅਦ ਪਤਨੀ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਸ਼ੁੱਕਰਵਾਰ ਦੇਰ ਸ਼ਾਮ ਜਵਾਲਾਪੁਰ ਤੋਂ ਜਦੋਂ ਪਤੀ-ਪਤਨੀ ਦੇ ਜਨਾਜ਼ੇ ਇੱਕਠੇ ਉਠਣ ਲੱਗੇ ਤਾਂ ਘਰ 'ਚ ਹੱਲਚੱਲ ਮਚ ਗਈ ਅਤੇ ਪਤਨੀ ਦਾ ਸਾਹ ਚੱਲਣ ਲੱਗਾ। ਇਸ ਨਾਲ ਅੰਤਿਮ ਯਾਤਰਾ 'ਚ ਸ਼ਾਮ ਹੋਣ ਵਾਲੇ ਲੋਕ ਹੈਰਾਨ ਹੋ ਗਏ। ਔਰਤ ਨੂੰ ਇਕ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੇਹਰਾਦੂਨ ਦੇ ਹਸਪਤਾਲ ਪ੍ਰਬੰਧਨ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੀ ਗੱਲ ਕੀਤੀ ਹੈ। ਜਵਾਲਾਪੁਰ ਦੇ ਮੁੱਹਲਾ ਕੈਥਵਾੜਾ ਵਾਸੀ ਨਾਨੂ ਪੀਰਜੀ ਦੀ ਪਤਨੀ ਸਹਾਨਾ ਨੂੰ ਰਮਜਾਨ ਦੇ ਦਿਨਾਂ 'ਚ ਦੇਹਰਾਦੂਨ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਨਿੱਜੀ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਸੀ। 
ਸ਼ੁੱਕਰਵਾਰ ਨੂੰ ਹਾਲਤ ਨਾਜ਼ੁਕ ਦੇਖ ਕੇ ਡਾਕਟਰਾਂ ਨੇ ਔਰਤ ਦੇ ਇਲਜ ਲਈ ਹੱਥ ਖੜ੍ਹੇ ਕਰ ਦਿੱਤੇ ਅਤੇ ਘਰ ਲੈ ਜਾ ਕੇ ਸੇਵਾ ਕਰਨ ਦੀ ਸਲਾਹ ਦਿੱਤੀ। ਇਹ ਗੱਲ ਸੁਣ ਕੇ ਨਾਨੂ ਨੂੰ ਗਹਿਰਾ ਸਦਮਾ ਲੱਗਾ ਅਤੇ ਚੱਕਰ ਖਾ ਕੇ ਮੌਕੇ 'ਤੇ ਡਿੱਗ ਗਿਆ। ਕਰੀਬ 48 ਘੰਟੇ ਨਾਨੂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਜਵਾਲਾਪੁਰ ਤੋਂ ਦੇਹਰਾਦੂਨ ਵੱਲ ਦੌੜੇ। ਹਸਪਤਾਲ ਕਰਮਚਾਰੀਆਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ 'ਤੇ ਅੜ੍ਹ ਗਈ ਪਰ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਨਹੀਂ ਹੋਣ ਦਿੱਤਾ। ਸ਼ੁੱਕਰਵਾਰ ਦੁਪਹਿਰ ਔਰਤ ਨੂੰ ਵੀ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾਲ ਹੋਣ ਕਾਰਨ ਹਸਪਤਾਲ ਦਾ ਭਾਰੀ ਬਿਲ ਜਮਾਂ ਕਰਨ 'ਚ ਬਹੁਤ ਸਮੇਂ ਲੱਗ ਗਿਆ। ਹਸਪਤਾਲ ਨੇ ਪੂਰੀ ਰਕਮ ਜਮਾਂ ਕਰਵਾਏ ਬਿਨਾਂ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ੁੱਕਰਵਾਰ ਦੀ ਰਾਤ ਕਰੀਬ 8 ਵਜੇ ਪਿੰਡ ਵਾਸੀ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਲੈ ਜਾਣ ਲੱਗੇ ਤਾਂ ਔਰਤ ਦਾ ਸਾਹ ਚੱਲ ਗਿਆ। ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। 108 ਬੁਲਾ ਕੇ ਉਸਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੀਮਾਰੀ ਔਰਤ ਦੀ ਭੈਣ ਆਸਮਾ ਖਾਨ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੁੱਖਮੰਤਰੀ ਦੇਹਰਾਦੂਨ ਸਥਿਤ ਨਿੱਜੀ ਹਸਪਤਾਲ ਖਿਲਾਫ ਮੁਕੱਦਮਾ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Related News