ਕਾਂਸਟੇਬਲ ਨੇ ਚਾਰ ਮਹੀਨਿਆਂ ਦੀ ਬੱਚੀ ਨੂੰ 3 ਘੰਟਿਆਂ ਤਕ ਸੰਭਾਲਿਆ, ਤਾਂ ਕਿ ਮਹਿਲਾ ਦੇ ਸਕੇ ਪੇਪਰ

Tuesday, Oct 02, 2018 - 02:52 PM (IST)

ਕਾਂਸਟੇਬਲ ਨੇ ਚਾਰ ਮਹੀਨਿਆਂ ਦੀ ਬੱਚੀ ਨੂੰ 3 ਘੰਟਿਆਂ ਤਕ ਸੰਭਾਲਿਆ, ਤਾਂ ਕਿ ਮਹਿਲਾ ਦੇ ਸਕੇ ਪੇਪਰ

ਨਵੀਂ ਦਿੱਲੀ— ਇਹ ਤੇਲੰਗਾਨਾ ਦੇ ਹੈੱਡ ਕਾਂਸਟੇਬਲ ਮੁਜੀਬ ਉਰ ਰਹਿਮਾਨ ਹਨ। ਇਨ੍ਹਾਂ ਨੇ ਮਹਿਬੂਬਨਗਰ ਦੇ ਇਕ ਪਰੀਖਿਆ ਸੈਂਟਰ 'ਤੇ ਮਹਿਲਾ ਉਮੀਦਵਾਰ ਦੀ 4 ਮਹੀਨਿਆਂ ਦੀ ਬੱਚੀ ਨੂੰ 3 ਘੰਟੇ ਤਕ ਸੰਭਾਲਿਆ ਤਾਂ ਕਿ ਉਹ ਪੇਪਰ ਦੇ ਸਕੇ। ਕਾਂਸਟੇਬਲ ਦੀ ਉਦਾਰਤਾ 'ਤੇ ਲੋਕਾਂ ਨੇ ਕਿਹਾ ਕਿ 'ਇਸ ਤਸਵੀਰ ਨੇ ਉਨ੍ਹਾਂ ਦਾ ਇਨਸਾਨੀਅਤ 'ਤੇ ਭਰੋਸਾ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ।

ਅਸਲ 'ਚ ਐਤਵਾਰ ਨੂੰ ਇਕ ਔਰਤ ਐੱਸ.ਸੀ.ਟੀ.ਪੀ.ਸੀ. ਦੀ ਪਰੀਖਿਆ ਦੇਣ ਪਹੁੰਚੀ ਉਸ ਦੇ ਨਾਲ ਹੀ ਛੋਟੀ ਬੱਚੀ ਸੀ। ਉਸ ਦੌਰਾਨ ਮੁਜੀਬ ਬੁਆਏਜ਼ ਜੂਨੀਅਰ ਕਾਲਜ ਦੇ ਨੇੜੇ ਡਿਊਟੀ ਦੇ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਦੀ ਬੱਚੀ ਨੂੰ ਸੰਭਾਲਿਆ ਤਾਂ ਜਾ ਕੇ ਔਰਤ ਪੇਪਰ 'ਚ ਬੈਠ ਸਕੀ। ਇਹ ਫੋਟੋ ਮਹਿਬੂਬਨਗਰ ਦੀ ਜ਼ਿਲਾ ਪ੍ਰਮੁੱਖ ਆਈ.ਪੀ.ਐੱਸ. ਅਫਸਰ ਰੇਮਾ ਰਾਜੇਸ਼ਵਰੀ ਨੇ ਟਵੀਟਰ 'ਤੇ ਸ਼ੇਅਰ ਕੀਤੀ ਹੈ। ਆਈ.ਪੀ.ਐੱਸ. ਅਫਸਰ ਰੇਮਾ ਨੇ ਦੱਸਿਆ ਕਿ ਜਦੋਂ ਬੱਚੀ ਦੀ ਮਾਂ ਪਰੀਖਿਆ ਦੇ ਰਹੀ ਸੀ ਤਾਂ ਰਹਿਮਾਨ ਬਾਹਰ ਉਸ ਨੂੰ ਚੁੱਪ ਕਰਾ ਰਿਹਾ ਸੀ। ਬੱਚੀ ਵਾਰ-ਵਾਰ ਰੋ ਰਹੀ ਸੀ।


Related News