ਜਦੋਂ ਤੇਜ਼ ਰਫਤਾਰ ਬਣੀ ਭਿਆਨਕ ਹਾਦਸੇ ਦਾ ਕਾਰਨ, ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

Saturday, Jun 17, 2017 - 12:12 PM (IST)

ਜਦੋਂ ਤੇਜ਼ ਰਫਤਾਰ ਬਣੀ ਭਿਆਨਕ ਹਾਦਸੇ ਦਾ ਕਾਰਨ, ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਊਨਾ— ਸਥਾਨ ਊਨਾ-ਨੰਗਲ ਰੋਡ 'ਤੇ ਚਤਾੜਾ 'ਚ ਇਕ ਮੋਟਰਸਾਈਕਲ ਦੁਰਘਟਨਾ ਤੋਂ ਬਾਅਦ ਚਾਲਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਜੈ ਦੀਨ ਨਿਵਾਸੀ ਬਿਹਾਰ ਦੇ ਰੂਪ 'ਚ ਹੋਈ ਹੈ, ਜਦੋਂਕਿ ਅਜੌਲੀ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਜੈਦੀਨ ਮੋਟਰਸਾਈਕਲ ਤੇਜ਼ ਰਫਤਾਰ ਨਾਲ ਊਨਾ ਵੱਲ ਜਾ ਰਿਹਾ ਸੀ ਕਿ ਚਤਾੜਾ 'ਚ ਮੌੜ 'ਤੇ ਬਾਈਕ ਰੈਲਿੰਗ ਨਾਲ ਜਾ ਟਕਰਾਈ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਤਰੁੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਇੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਐੱਸ. ਪੀ. ਅਨੁਪਮ ਸ਼ਰਮਾ ਨੇ ਦੱਸਿਆ ਕਿ ਪੁਲਸ ਇਸ ਹਾਦਸੇ ਦਾ ਜਾਂਚ ਕਰ ਰਹੀ ਹੈ।


Related News