ਸਰਕਾਰੀ ਦਫ਼ਤਰਾਂ ''ਚ ਚੱਲ ਰਿਹਾ ਸੀ ਸ਼ਰਾਬ ਪੀਣ ਦਾ ਸਿਲਸਿਲਾ, ਮੀਡੀਆ ਨੂੰ ਦੇਖ ਅਧਿਕਾਰੀਆਂ ਦੇ ਉੱਡੇ ਹੋਸ਼ (ਤਸਵੀਰਾਂ)

Wednesday, Jul 12, 2017 - 04:00 PM (IST)

ਸਰਕਾਰੀ ਦਫ਼ਤਰਾਂ ''ਚ ਚੱਲ ਰਿਹਾ ਸੀ ਸ਼ਰਾਬ ਪੀਣ ਦਾ ਸਿਲਸਿਲਾ, ਮੀਡੀਆ ਨੂੰ ਦੇਖ ਅਧਿਕਾਰੀਆਂ ਦੇ ਉੱਡੇ ਹੋਸ਼ (ਤਸਵੀਰਾਂ)

ਰੇਵਾੜੀ— ਸ਼ਾਮ ਹੁੰਦੇ ਹੀ ਜ਼ਿਆਦਾਤਰ ਸਰਕਾਰੀ ਦਫ਼ਤਰਾਂ 'ਚ ਸ਼ਰਾਬ ਪੀਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਧਿਕਾਰੀ ਹੋਣ ਜਾਂ ਕਰਮਚਾਰੀ ਆਪਣੀਆਂ ਕੁਰਸੀਆਂ 'ਤੇ ਬੈਠ ਕੇ ਖੁੱਲ੍ਹੇਆਮ ਸ਼ਰਾਬ ਪੀਂਦੇ ਹਨ। ਇਨ੍ਹਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ। ਜਿਵੇਂ ਹੀ ਘੜੀ ਸ਼ਾਮ ਦੇ 5 ਵਜਾਉਂਦੀ ਹੈ, ਉਸੇ ਸਮੇਂ ਹੀ ਜ਼ਿਲਾ ਸਕੱਤਰੇਤ ਦੇ ਜ਼ਿਆਦਾਤਰ ਦਫ਼ਤਰਾਂ 'ਚ ਸ਼ਰਾਬ ਪੀਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। PunjabKesariਮੀਡੀਆ ਦੇ ਕੈਮਰੇ ਜਿਵੇਂ ਹੀ ਇਨ੍ਹਾਂ ਦੇ ਸਾਹਮਣੇ ਆਏ, ਉਹ ਆਪਣੇ ਚਿਹਰੇ ਲੁਕਾਉਣ ਲੱਗੇ ਅਤੇ ਫਿਰ ਦੌੜਨ ਲੱਗੇ। ਇਨ੍ਹਾਂ ਨੂੰ ਨਸ਼ੇ 'ਚ ਦੌੜਦਾ ਦੇਖ ਹੋਰ ਦਫ਼ਤਰਾਂ 'ਚ ਸ਼ਰਾਬ ਪੀਣ ਦਾ ਦੌਰ ਖਤਮ ਹੋ ਗਿਆ। ਇਸ ਤੋਂ ਬਾਅਦ ਹੋਰ ਦਫ਼ਤਰਾਂ 'ਚ ਵੀ ਗਏ, ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਨ੍ਹਾਂ ਨਸ਼ੇੜੀ ਅਧਿਕਾਰੀਆਂ ਨੇ ਮੀਡੀਆ ਦੇ ਸਾਹਮਣੇ ਹੱਥ ਜੋੜ ਕੇ ਰਿਸ਼ਵਤ ਦੇਣ ਦੀ ਵੀ ਅਸਫ਼ਲ ਕੋਸ਼ਿਸ਼ ਕੀਤੀ। ਕੁਝ ਕਰਮਚਾਰੀ ਆਪਣਾ ਚਿਹਰਾ ਲੁਕਾਉਣ ਲੱਗੇ।PunjabKesari


Related News