ਆਸਮਾਨ ਅਤੇ ਪਾਤਾਲ ''ਚ ਲੱਭ ਰਹੇ ਹਾਂ ਹਵਾਈ ਫੌਜ ਦਾ ਲਾਪਤਾ ਹੋਇਆ ਜਹਾਜ਼- ਪਾਰੀਕਰ

07/23/2016 6:02:03 PM

ਨਵੀਂ ਦਿੱਲੀ— ਰੱਖਿਆ ਮੰਤਰੀ ਮਨੋਹਰ ਪਾਰੀਕਰ ਇਕ ਖਾਸ ਜਹਾਜ਼ ਰਾਹੀਂ ਸ਼ਨੀਵਾਰ ਦੀ ਸਵੇਰ ਨੂੰ ਚੇਨਈ ਦੇ ਤਾਂਬਰਮ ਏਅਰਬੇਸ ਪੁੱਜ ਗਏ ਹਨ। ਚੇਨਈ ਤੋਂ ਪੋਰਟ ਬਲੇਅਰ ਲਈ ਰਵਾਨਾ ਹੋਏ ਏਅਰਫੋਰਸ ਦੇ ਇਕ ਜਹਾਜ਼ ਏ.ਐੱਨ.-32 ਦੇ ਲਾਪਤਾ ਹੋਣ ਤੋਂ ਬਾਅਦ ਉਹ ਅਧਿਕਾਰੀਆਂ ਨਾਲ ਜ਼ਰੂਰੀ ਬੈਠਕ ਤੋਂ ਇਲਾਵਾ ਹਾਲਾਤ ਦੀ ਖੁਦ ਨਿਗਰਾਨੀ ਕਰ ਰਹੇ ਹਨ। ਤਾਂਬਰਮ ਏਅਰਬੇਸ ਤੋਂ ਨੇਵਲ ਏਅਰਕ੍ਰਾਫਟ ਪੀ-8 ''ਤੇ ਸਵਾਰ ਹੋ ਕੇ ਰੱਖਿਆ ਮੰਤਰੀ ਪਾਰੀਕਰ ਨੇ ਸਰਚ ਅਤੇ ਬਚਾਅ ਆਪਰੇਸ਼ਨ ਦਾ ਏਰੀਅਲ ਸਰਵੇ ਕੀਤਾ। ਇਸ ਤੋਂ ਪਹਿਲਾਂ ਏਅਰਫੋਰਸ ਅਤੇ ਨੇਵੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੁਆਇੰਟ ਆਪਰੇਸ਼ਨ ਦੀ ਜਾਣਕਾਰੀ ਦਿੱਤੀ। ਸਰਚ ਅਤੇ ਬਚਾਅ ਲਈ ਨੇਵੀ ਦੇ ਸਪੈਸ਼ਲ ਸਮੁੰਦਰੀ ਜਹਾਜ਼ ਆਈ.ਐੱਨ.ਐੱਸ. ਇਨਵੈਸਟੀਗੇਟਰ ਦੀ ਮਦਦ ਲਈ ਜਾ ਰਹੀ ਹੈ। ਪੋਰਟ ਬਲੇਅਰ ਤੋਂ ਰਵਾਨਾ ਇਸ ਸਮੁੰਦਰੀ ਜਹਾਜ਼ ਰਾਹੀਂ ਹਾਈਡਰੋਗ੍ਰਾਫਿਕ ਚਾਰਟ ਅਤੇ ਮੈਪਸ ਨਾਲ ਹੀ ਪਾਣੀ ਦੇ ਅੰਦਰ ਕਾਫੀ ਬਾਰੀਕੀ ਨਾਲ ਖੋਜ ਜਾਰੀ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਕਰੀਬ 9 ਵਜੇ ਤੋਂ ਲਾਪਤਾ ਇਸ ਜਹਾਜ਼ ''ਚ 29 ਲੋਕ ਸਵਾਰ ਸਨ, ਇਨ੍ਹਾਂ ''ਚ 6 ਅਮਲੇ ਦੇ ਮੈਂਬਰ ਵੀ ਸ਼ਾਮਲ ਹਨ। ਪਾਰੀਕਰ ਨੇ ਦੱਸਿਆ ਕਿ ਏਅਰਫੋਰਸ, ਨੇਵੀ ਅਤੇ ਕੋਸਟ ਗਾਰਡ ਦਾ ਸਰਚ ਆਪਰੇਸ਼ਨ ਜਾਰੀ ਹੈ। ਅਜੇ ਤੱਕ ਖੋਜੀ ਟੀਮਾਂ ਨੂੰ ਕੋਈ ਵੀ ਸਫਲਤਾ ਹੱਥ ਨਹੀਂ ਲੱਗੀ ਹੈ। 13 ਸਮੁੰਦਰੀ ਜਹਾਜ਼, 5 ਜਹਾਜ਼ ਅਤੇ 2 ਪਣਡੁੱਬੀਆਂ ਲਾਪਤਾ ਜਹਾਜ਼ ਨੂੰ ਆਸਮਾਨ ਅਤੇ ਪਾਣੀ ਦੇ ਅੰਦਰ ਹਰ ਜਗ੍ਹਾ ਲੱਭ ਰਹੀਆਂ ਹਨ। ਏਅਰਫੋਰਸ ਅਧਿਕਾਰੀਆਂ ਅਨੁਸਾਰ ਜਹਾਜ਼ ''ਚ 4 ਘੰਟਿਆਂ ਤੱਕ ਉੱਡਣ ਲਾਇਕ ਹੀ ਫਿਊਲ ਸੀ।


Disha

News Editor

Related News