ਧੀ ਦੇ ਕਤਲ ਦੀ ਦੋਸ਼ੀ ਇੰਦਰਾਣੀ ਕੋਰਟ ''ਚ ਬੋਲੀ-ਪਤੀ ਪੀਟਰ ਤੋਂ ਚਾਹੁੰਦੀ ਹਾਂ ਤਾਲਾਕ

01/18/2017 10:53:13 AM

 ਮੁੰਬਈ—ਆਪਣੀ ਧੀ ਸ਼ੀਨਾ ਬੋਰਾ ਦੀ ਹੱਤਿਆ ਦਾ ਦੋਸ਼ ਝੇਲ ਰਹੀ ਇੰਦਰਾਣੀ ਮੁਖਰਜੀ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਸਾਬਕਾ ਮੀਡੀਆ ਮੁਗਲ ਪੀਟਰ ਮੁਖਰਜੀ ਨੂੰ ਤਾਲਾਕ ਦੇਣ ਦੇ ਲਈ ਪਰਿਵਾਰ ਅਦਾਲਤ ਜਾਣਾ ਚਾਹੁੰਦੀ ਹੈ ਅਤੇ ਆਪਣੀ ਜਾਇਦਾਦ ਪਰਮਾਰਥ ਦਾਨ ਕਰਨ ਦੇ ਲਈ ''ਵਿਰਾਸਤ'' ਬਦਲਣਾ ਚਾਹੁੰਦੀ ਹੈ। ਸ਼ੀਨਾ ਬੋਰਾ ਹੱਤਿਆਕਾਂਡ ''ਚ ਪੀਟਰ ਮੁਖਰਜੀ ਵੀ ਸਹਿ-ਦੋਸ਼ੀ ਹਨ।

ਵਿਸ਼ੇਸ਼ ਸੀ.ਬੀ.ਆਈ. ਅਦਾਲਤ ''ਚ ਅੱਜ ਸਵੇਰੇ ਇੰਦਰਾਣੀ, ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਅਤੇ ਸਾਬਕਾ ਪਤੀ ਸੰਜੀਵ ਖੰਨਾ ''ਤੇ ਸਵੇਰੇ ਹੀ ਦੋਸ਼ ਤੈਅ ਹੋਇਆ ਹੈ। ਵਿਸ਼ੇਸ਼ ਜੱਜ ਐਚ.ਐਸ ਮਹਾਜਨ ਨੇ ਸੁਣਵਾਈ ਦੇ ਲਈ ਇਕ ਫਰਵਰੀ ਦੀ ਤਾਰੀਖ ਤੈਅ ਕੀਤੀ ਹੈ। ਦੁਪਹਿਰ ਦੇ ਖਾਣੇ ਦੌਰਾਨ ਇੰਦਰਾਣੀ ਨੇ ਜ਼ੁਬਾਨੀ ਅਰਜ਼ੀ ਕਰਕੇ ਵਿਸ਼ੇਸ਼ ਅਦਾਲਤ ਨਾਲ ਬਾਂਦਰਾ ਦੇ ਪਰਿਵਾਰ ਅਦਾਲਤ ਜਾਣ ਅਤੇ ਪੀਟਰ ਮੁਖਰਜੀ ਦੇ ਨਾਲ ਤਾਲਾਕ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਜੱਜ ਨੂੰ ਜ਼ੁਬਾਨੀ ਸੂਚਨਾ ਦਿੱਤੀ ਕਿ ਉਹ ਆਪਣੀ ''ਵਸੀਅਤ'' ਬਦਲਣਾ ਚਾਹੁੰਦੀ ਹੈ ਅਤੇ ਪਰਿਵਾਰਕ ਜਾਇਦਾਦ ''ਚ ਆਪਣਾ ਹਿੱਸਾ ਪਰਮਾਰਥ ਸੰਗਠਨਾਂ ਨੂੰ ਦਾਨ ਕਰਨਾ ਚਾਹੁੰਦੀ ਹੈ।
ਜੱਜ ਨੇ ਉਨ੍ਹਾਂ ਨੂੰ ਕਿਹਾ ਕਿ ਇੰਦਰਾਣੀ ਨੂੰ ਤਾਲਾਕ ਦਾ ਮਾਮਲਾ ਦਾਇਰ ਕਰਨ ਜਾ ਵਸੀਅਤ ਬਦਲਣ ਦੇ ਲਈ ਵਿਸ਼ੇਸ਼ ਅਦਾਲਤ ਦੀ ਇਜਾਜ਼ਤ ਦੀ ਲੋੜ ਨਹੀਂ ਹੈ ਅਤੇ ਉਹ ਖੁਦ ਫੈਸਲਾ ਲੈਣ ਦੇ ਲਈ ਸੁਤੰਤਰ ਹੈ। ਪੀਟਰ ਵੀ ਅਦਾਲਤ ''ਚ ਪੇਸ਼ ਹੋਏ ਸੀ, ਪਰ ਉਨ੍ਹਾਂ ਨੇ ਇੰਦਰਾਣੀ ਨਾਲ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਕੋਈ ਦੁਆ-ਸਲਾਮ ਹੋਇਆ। ਇੰਦਰਾਣੀ ਦੇ ਸਾਬਕਾ ਪਤੀ ਖੰਨਾ ਵੀ ਅਦਾਲਤ ''ਚ ਮੌਜੂਦ ਸੀ। ਸ਼ੀਨਾ ਬੋਰਾ ਦੀ 24 ਅਪ੍ਰੈਲ, 2012 ਨੂੰ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ ਸੀ।

Related News