ਪੈਸੇ ਨਹੀਂ ਜਮ੍ਹਾ ਕਰਵਾ ਸਕਿਆ 80 ਸਾਲਾ ਬਜ਼ੁਰਗ, ਹਸਪਤਾਲ ਨੇ ਬੰਨ੍ਹੇ ਹੱਥ-ਪੈ
Monday, Jun 08, 2020 - 12:07 AM (IST)

ਸ਼ਾਜਾਪੁਰ (ਅਨਸ) : ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਵਿੱਚ ਇਕ ਨਿੱਜੀ ਹਸਪਤਾਲ ਦੇ ਪ੍ਰਬੰਧਨ ਦੀ ਅਣਮਨੁੱਖੀ ਗੱਲ ਸਾਹਮਣੇ ਆਈ ਹੈ। ਇੱਥੇ 80 ਸਾਲਾ ਦੇ ਬਜ਼ੁਰਗ ਦੇ ਪਰਿਵਾਰਕ ਜਦੋਂ ਇਲਾਜ ਦੇ ਲਈ ਜ਼ਰੂਰੀ ਰਕਮ ਜਮ੍ਹਾ ਨਹੀਂ ਕਰਵਾ ਸਕੇ ਤਾਂ ਉਸਦੇ ਹੱਥ ਤੇ ਪੈਰ ਹੀ ਪਲੰਗ ਨਾਲ ਬੰਨ੍ਹ ਦਿੱਤੇ । ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਕਰਵਾਈ ਹੈ। ਸ਼ੀਲਾ ਦਾਂਗੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਥੇ ਦੇ ਇਕ ਨਿੱਜੀ ਨਰਸਿੰਗ ਹੋਮ 'ਚ ਉਸ ਨੇ ਆਪਣੇ ਬਜ਼ੁਰਗ ਪਿਤਾ ਲਕਸ਼ੀ ਨਰਾਇਣ ਦਾਂਗੀ (80) ਨੂੰ ਲੱਗਭਗ ਇਕ ਹਫਤਾ ਪਹਿਲਾਂ ਦਾਖਲ ਕਰਵਾਇਆ ਸੀ। ਉਸਦੇ ਪੇਟ 'ਚ ਤਕਲੀਫ ਹੈ। ਹਸਪਤਾਲ ਪ੍ਰਬੰਧਨ ਨੇ ਇਲਾਜ ਦੇ ਲਈ ਪਹਿਲਾਂ 6 ਹਜ਼ਾਰ, ਫਿਰ 5 ਹਜ਼ਾਰ ਰੁਪਏ ਮੰਗੇ, ਜਿਸ ਨੂੰ ਜਮ੍ਹਾ ਕਰਵਾ ਦਿੱਤਾ ਗਿਆ।
ਸ਼ੀਲਾ ਦਾ ਦੋਸ਼ ਹੈ ਕਿ ਸ਼ਨੀਵਾਰ ਦੀ ਸਵੇਰ ਉਸ ਤੋਂ ਪੈਸੇ ਨਾ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਲਈ ਕਿਹਾ ਤਾਂ ਕਰਮਚਾਰੀਆਂ ਨੇ ਪਹਿਲਾਂ ਫਾਈਲ ਦੇਣ ਤੋਂ ਇਨਕਾਰ ਕੀਤਾ ਤੇ ਬਾਅਦ ਵਿੱਚ 11,270 ਰੁਪਏ ਦੀ ਮੰਗ ਕੀਤੀ। ਇੰਨਾ ਹੀ ਨਹੀਂ, ਪੇਸ਼ਾਬ ਦੀ ਪਾਈਪ ਵੀ ਨਹੀਂ ਕੱਢੀ ਤੇ ਬਾਅਦ 'ਚ ਪਲੰਗ ਦੇ ਨਾਲ ਹੱਥ-ਪੈਰ ਬੰaਨ੍ਹ ਦਿੱਤੇ। ਮੱਖ ਮੈਡੀਕਲ ਤੇ ਸਿਹਤ ਅਧਿਕਾਰੀ ਡਾ. ਪ੍ਰਕਾਸ਼ ਵਿਸ਼ਨੂੰ ਫੁਲੰਬੀਕਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਲਈ ਜ਼ਿਲ੍ਹਾ ਅਧਿਕਾਰੀ ਨੇ ਸਬ-ਡਿਵੀਜ਼ਨਲ ਅਧਿਕਾਰੀ, ਰੇਵਨਿਊ (ਐੱਸ. ਡੀ. ਐੱਮ.) ਦੀ ਅਗਵਾਈ 'ਚ 3 ਮੈਂਬਰੀ ਦਲ ਗਠਿਤ ਕੀਤੀ, ਜਿਸ ਵਿੱਚ 2 ਡਾਕਟਰ ਸ਼ਾਮਲ ਹਨ। ਇਸ ਦਲ ਨੇ ਜਾਂਚ ਰਿਪੋਰਟ ਜ਼ਿਲ੍ਹਾ ਆਧਿਕਾਰੀ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਨਿੱਜੀ ਹਸਪਤਾਲ ਪ੍ਰਬੰਧਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।.