ਜੰਮੂ-ਕਸ਼ਮੀਰ 'ਤੇ ਪਾਕਿਸਤਾਨੀ ਹਮਲੇ ਦੀ 73ਵੀਂ ਬਰਸੀ, ਦੁਨੀਆ ਦੇ ਕਈ ਸ਼ਹਿਰਾਂ 'ਚ ਮਨਾਇਆ ਗਿਆ Black Day

Friday, Oct 23, 2020 - 01:48 PM (IST)

ਜੰਮੂ-ਕਸ਼ਮੀਰ 'ਤੇ ਪਾਕਿਸਤਾਨੀ ਹਮਲੇ ਦੀ 73ਵੀਂ ਬਰਸੀ, ਦੁਨੀਆ ਦੇ ਕਈ ਸ਼ਹਿਰਾਂ 'ਚ ਮਨਾਇਆ ਗਿਆ Black Day

ਨੈਸ਼ਨਲ ਡੈਸਕ: ਜੰਮੂ ਕਸ਼ਮੀਰ 'ਤੇ ਪਾਕਿਸਤਾਨੀ ਹਮਲੇ ਦੀ 73ਵੀਂ ਬਰਸੀ 'ਤੇ ਵੀਰਵਾਰ ਨੂੰ ਕਾਠਮਾਂਡੂ, ਟੋਕੀਓ, ਢਾਂਕਾ, ਹੇਗ ਅਤੇ ਕੁਆਲਾਲੰਪੁਰ, ਪਾਕਿਸਤਾਨ ਦੇ ਕਬਜ਼ੇ ਵਾਲਾ ਕਮਸ਼ੀਰ (ਪੀ.ਓ.ਕੇ.) ਸਮੇਤ ਦੁਨੀਆ ਦੇ ਕਈ ਸ਼ਹਿਰਾਂ 'ਚ ਬਲੈਕ ਡੇ ਮਨਾਇਆ ਗਿਆ ਹੈ। ਇਸ ਦੌਰਾਨ ਲੋਕਾਂ ਨੇ ਪਾਕਿਸਤਾਨੀ ਸੈਨਾ ਦੀ ਬਰਾਬਰ ਕਾਰਵਾਈ ਦੇ ਵਿਰੋਧ 'ਚ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਵੀ ਕੀਤਾ। ਲੋਕਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਪਦਯਾਤਰਾ ਵੀ ਕੱਢੀ ਅਤੇ ਕਾਲੇ ਝੰਡੇ ਲਹਿਰਾਏ। ਲੋਕਾਂ ਨੇ ਵਿਰੋਧ ਜਤਾਉਣ ਲਈ ਸ਼ਹਿਰਾਂ 'ਚ ਹੋਰਡਿਗ ਅਤੇ ਪੋਸਟਰ ਲਗਾਏ, ਜਿਸ 'ਚ ਪਾਕਿਸਤਾਨ ਤੋਂ ਕਸ਼ਮੀਰ 'ਤੇ ਗੈਰ-ਕਾਨੂੰਨੀ ਕਬਜ਼ਾ ਖਤਮ ਕਰਨ ਅਤੇ ਜਾਨ-ਮਾਲ ਦੇ ਨੁਕਸਾਨ ਪਹੁੰਚਾਉਣ ਲਈ ਮੁਆਵਜ਼ੇ ਦੀ ਮੰਗ ਕੀਤੀ। 
ਦੱਸ ਦੇਈਏ ਕਿ 22 ਅਕਤੂਬਰ 1947 ਨੂੰ ਪਾਕਿਸਤਾਨ ਨੇ ਕਸ਼ਮੀਰ 'ਤੇ ਹਮਲਾ ਕੀਤਾ ਸੀ ਜਿਸ ਦੌਰਾਨ ਵੱਡੇ ਪੈਮਾਨੇ 'ਤੇ ਲੁੱਟ ਅਤੇ ਬਰਬਰਤਾ ਹੋਈ ਸੀ। ਹਜ਼ਾਰਾਂ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। 26 ਅਕਤੂਬਰ 1947 ਨੂੰ ਉਸ ਸਮੇਂ ਦੇ ਡੋਗਰਾ ਸ਼ਾਸਕ ਮਰਾਰਾਜਾ ਹਰੀ ਸਿੰਘ ਨੇ ਭਾਰਤ ਦੇ ਨਾਲ ਰਲੇਵੇਂ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ ਜਿਸ ਦੇ ਬਾਅਦ ਭਾਰਤੀ ਫੌਜੀਆਂ ਨੂੰ ਕਬਾਇਲੀ ਆਕਰਮਣਕਾਰੀਆਂ ਨੂੰ ਪਿਛੇ ਧਕੇਲਣ ਲਈ ਸ਼੍ਰੀਨਗਰ ਪਹੁੰਚਾਇਆ ਗਿਆ ਸੀ। ਵੀਰਵਾਰ ਨੂੰ ਇਸ ਹਮਲੇ ਦੀ 73ਵੀਂ ਬਰਸੀ ਸੀ ਜਿਸ ਨੂੰ ਦੁਨੀਆ ਭਰ ਦੇ ਲੋਕਾਂ ਨੇ ਕਾਲੇ ਦਿਵਸ ਦੇ ਰੂਪ 'ਚ ਮਨਾਇਆ। ਜੰਮੂ-ਕਸ਼ਮੀਰ 'ਤੇ ਹਮਲੇ ਦੀ 73ਵੀਂ ਬਰਸੀ 'ਤੇ ਦੋ ਦਿਨੀਂ ਸੈਮੀਨਾਰ ਅਤੇ ਇਕ ਪ੍ਰਦਰਸ਼ਮੀ ਵੀ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ (ਐੱਸ.ਕੇ.ਆਈ.ਸੀ.ਸੀ.) ਸ਼੍ਰੀਨਗਰ ਦਾ ਵੀ ਆਯੋਜਨ ਹੋਵੇਗਾ ਜਿਸ 'ਚ ਆਪਰੇਸ਼ਨ ਗੁਲਮਰਗ ਦੀ ਹਕੀਕਤ ਅਤੇ ਕਸ਼ਮੀਰ ਦੇ ਭਾਰਤ 'ਚ ਰਲੇਵੇਂ ਦੀ ਪੂਰੀ ਕਹਾਣੀ ਬਿਆਨ ਕੀਤੀ ਜਾਵੇਗੀ।

PunjabKesari
ਇੰਨਾ ਹੀ ਨਹੀਂ ਜੰਮੂ-ਕਸ਼ਮੀਰ 'ਚ ਵੱਖ-ਵੱਖ ਸੈਮੀਨਾਰ ਰੈਲੀਆਂ ਵੀ ਹੋਣਗੀਆਂ ਜੋ 22 ਅਕਤੂਬਰ 1947 ਦੇ ਕਾਲੇ ਦਿਨ ਨੂੰ ਦੁਨੀਆ ਦੇ ਸਾਹਮਣੇ ਰੱਖੇਗਾ। ਅਧਿਕਾਰੀ ਨੇ ਕਿਹਾ ਕਿ ਇਕ ਅਜਾਇਬਘਰ ਜਾਂ ਇਕ ਪ੍ਰਦਰਸ਼ਨਕਾਰੀ 22 ਅਕਤੂਬਰ 1947 ਦੇ ਇਤਿਹਾਸਿਕ ਕਥਾ ਦਾ ਦਸਤਾਵੇਜ਼ੀਕਰਨ ਕਰਨ ਅਤੇ ਜੀਵਤ ਕਰਨ ਦਾ ਇਕ ਮੰਚ ਬਣੇਗਾ। ਅਧਿਕਾਰੀ ਨੇ ਕਿਹਾ ਕਿ ਆਕਰਮਣਕਾਰੀਆਂ ਦੀ ਹਿੰਸਾ ਅਤੇ ਅੱਤਿਆਚਾਰ ਨੂੰ ਯਾਦ ਕਰਨਾ ਅਤੇ ਇਸ ਚੁਣੌਤੀ 'ਤੇ ਕਾਬੂ ਪਾਉਣ 'ਚ ਦਿਖਾਈ ਗਈ ਵੀਰਤਾ ਉਨ੍ਹਾਂ ਲੋਕਾਂ ਲਈ ਇਕ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਸੁਤੰਤਰ ਭਾਰਤ ਦੀ ਪਹਿਲੀ ਲੜਾਈ 'ਚ ਆਪਣੀ ਜ਼ਿੰਦਗੀ ਵਾਰ ਦਿੱਤੀ ਸੀ। ਇਹ ਪ੍ਰਦਰਸ਼ਨੀ ਜਾਂ ਸਮਾਰਕ ਆਪਣੇ ਤਰ੍ਹਾਂ ਦਾ ਪਹਿਲਾਂ ਹੋਵੇਗਾ।


author

Aarti dhillon

Content Editor

Related News