ਹਿਮਾਚਲ ''ਚ ਵਧਣ ਲੱਗੀ ਗਰਮੀ, ਊਨਾ ''ਚ 32 ਡਿਗਰੀ ਦੇ ਪਾਰ ਪੁੱਜਾ ਤਾਪਮਾਨ

02/26/2023 4:57:53 PM

ਸ਼ਿਮਲਾ- ਹਿਮਾਚਲ 'ਚ ਫਰਵਰੀ ਮਹੀਨੇ ਹੀ ਗਰਮੀ ਵਧਣ ਲੱਗੀ ਹੈ। ਬਾਰਿਸ਼-ਬਰਫਬਾਰੀ ਨੂੰ ਲੈ ਕੇ ਮੌਸਮ ਵਿਭਾਗ ਦੇ ਜ਼ਿਆਦਾਤਰ ਅਨੁਮਾਨ ਖ਼ਾਲੀ ਜਾ ਰਹੇ ਹਨ। ਵਿੰਟਰ ਸੀਜ਼ਮ 'ਚ ਬਾਰਿਸ਼ ਅਤੇ ਬਰਫਬਾਰੀ ਅਜੇ ਵੀ ਆਮ ਨਾਲੋਂ ਘੱਟ ਹੋਈ ਹੈ। ਲਗਾਤਾਰ ਪੈ ਰਹੀ ਧੁੱਪ ਨਾਲ ਤਾਪਮਾਨ ਕਾਫੀ ਜ਼ਿਆਦਾ ਵੱਧ ਗਿਆ ਹੈ। ਸਥਿਤੀ ਇਹ ਹੈ ਕਿ ਫਰਵਰੀ ਮਹੀਨੇ 'ਚ ਹੀ ਊਨਾ 'ਚ ਤਾਪਮਾਨ 32 ਡਿਗਰੀ ਨੂੰ ਪਾਰ ਕਰ ਚੁੱਕਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਊਨਾ 'ਚ ਸ਼ਨੀਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ, ਉਥੇ ਹੀ ਸ਼ਿਮਲਾ 'ਚ 19.6, ਡਲਹੋਜ਼ੀ 16, ਕਾਂਗੜਾ 26.6, ਸੁੰਦਰਨਗਰ 27.5, ਬਿਲਾਸਪੁਰ 29.5, ਕਸੌਲੀ 21.2 ਅਤੇ ਧੌਲਾਕੁਆਂ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਿਮਾਚਲ ਦੇ ਕਈ ਇਲਾਕਿਆਂ 'ਚ 4 ਦਿਨਾਂ ਤਕ ਮੌਸਮ ਖਰਾਬ ਰਹਿ ਸਕਦਾ ਹੈ। 

1 ਜਨਵਰੀ ਤੋਂ ਹੁਣ ਤਕ 30 ਫੀਸਦੀ ਘੱਟ ਪਿਆ ਮੀਂਹ

ਸੂਬੇ 'ਚ ਇਸ ਵਾਰ 1 ਜਨਵਰੀ ਤੋਂ 26 ਫਰਵਰੀ ਤਕ ਆਮ ਨਾਲੋਂ 30 ਫੀਸਦੀ ਘੱਟ ਬਾਰਿਸ਼-ਬਰਫਬਾਰੀ ਹੋਈ ਹੈ। ਇਸ ਸਮੇਂ 'ਚ ਆਮਤੌਰ 'ਤੇ ਬਾਰਿਸ਼ 166 ਮਿਲੀਮੀਟਰ ਹੁੰਦੀ ਹੈ ਪਰ ਇਸ ਵਾਰ 116.7 ਮਿਲੀਮੀਟਰ ਹੀ ਹੋਈ ਹੈ। ਸੋਲਨ 'ਚ ਸਭ ਤੋਂ ਜ਼ਿਆਦਾ ਸੋਕੇ ਵਾਲੀ ਸਥਿਤੀ ਹੈ, ਇਥੇ 65 ਫੀਸਦੀ ਘੱਟ ਬਾਰਿਸ਼ ਹੋਈ। ਇਸੇ ਤਰ੍ਹਾਂ ਮੰਡੀ 'ਚ 57 ਫੀਸਦੀ, ਬਿਲਾਸਪੁਰ 'ਚ 49 ਫੀਸਦੀ, ਮਹੀਰਪੁਰ 'ਚ 42 ਫੀਸਦੀ, ਕਾਂਗੜਾ 16 ਫੀਸਦੀ, ਕਿੰਨੌਰ 47 ਫੀਸਦੀ, ਕੁੱਲੂ 6 ਫੀਸਦੀ, ਲਾਹੌਲ-ਸਪੀਤੀ 'ਚ 23 ਫੀਸਦੀ, ਸ਼ਿਮਲਾ 'ਚ 37 ਫੀਸਦੀ, ਸਿਰਮੌਰ 'ਚ 41 ਫੀਸਦੀ ਅਤੇ ਊਨਾ 'ਚ 30 ਫੀਸਦੀ ਆਮ ਨਾਲੋਂ ਘੱਟ ਬਾਰਿਸ਼ ਹੋਈ। 


Rakesh

Content Editor

Related News