ਤੇਲੰਗਾਨਾ : ਖੂਹ ''ਚੋਂ ਮਿਲੀਆਂ 9 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ

05/22/2020 5:03:23 PM

ਵਾਰੰਗਲ- ਤੇਲੰਗਾਨਾ ਦੇ ਵਾਰੰਗਲ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਖੂਹ 'ਚੋਂ 9 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਸਾਰੇ ਮਜ਼ਦੂਰ ਬੰਗਾਲ ਅਤੇ ਬਿਹਾਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਲਾਸ਼ਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ 'ਚ ਬੱਚਿਆਂ ਅਤੇ ਔਰਤਾਂ ਦੀਆਂ ਲਾਸ਼ਾਂ ਵੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਮਾਮਲਾ ਵਾਰੰਗਲ ਦੇ ਪੇਂਡੂ ਇਲਾਕੇ ਦਾ ਹੈ। ਇੱਥੇ ਇਕ ਖੂਹ 'ਚੋਂ 9 ਲਾਸ਼ਾਂ ਕੱਢੀਆਂ ਗਈਆਂ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੀਸੁਗੋਂਡਾ ਮੰਡਲ 'ਚ ਬਣੇ ਇਕ ਖੂਹ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਲਾਸ਼ਾਂ ਕੱਢੀਆਂ। ਪੁਲਸ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਸਾਰੇ ਮਜ਼ਦੂਰ ਉੱਥੇ ਇਕ ਕੋਲਡ ਸਟੋਰੇਜ਼ 'ਚ ਕੰਮ ਕਰਦੇ ਸਨ।

PunjabKesariਪੁਲਸ ਨੇ ਦੱਸਿਆ ਕਿ 9 ਲਾਸ਼ਾਂ 'ਚੋਂ ਇਕ ਬੱਚੇ ਅਤੇ ਇਕ ਔਰਤ ਦੀ ਲਾਸ਼ ਵੀ ਸ਼ਾਮਲ ਹਨ। ਜਾਂਚ 'ਚ ਪਤਾ ਲੱਗਾ ਹੈ ਕਿ 7 ਲੋਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ 2 ਮਜ਼ਦੂਰ ਬਿਹਾਰ ਦੇ ਵਾਸੀ ਸਨ। ਉਹ ਤੇਲੰਗਾਨਾ 'ਚ ਕਮਾਉਣ ਆਏ ਸਨ। ਲਾਕਡਾਊਨ ਦੇ ਬਾਅਦ ਤੋਂ ਉਨ੍ਹਾਂ ਦੀ ਆਮਦਨੀ ਬੰਦ ਹੋ ਗਈ ਸੀ। ਉਹ ਲੋਕ ਪਰੇਸ਼ਾਨ ਸਨ। ਉਹ ਆਪਣੇ-ਆਪਣੇ ਪਿੰਡ ਜਾਣ ਵਾਲੇ ਸਨ ਪਰ ਅਚਾਨਕ ਲਾਪਤਾ ਹੋ ਗਏ ਸਨ।

ਪੁਲਸ ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਵਾਸੀ ਮਜ਼ਦੂਰਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ। ਸਥਾਨਕ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਕੱਢਣ ਲਈ ਪੰਪ ਰਾਹੀਂ ਪਹਿਲਾਂ ਖੂਹ 'ਚੋਂ ਪਾਣੀ ਕੱਢਿਆ ਗਿਆ, ਉਸ ਤੋਂ ਬਾਅਦ ਲਾਸ਼ਾਂ ਬਾਹਰ ਕੱਢੀਆਂ ਜਾ ਸਕੀਆਂ।


DIsha

Content Editor

Related News