ਤੇਲੰਗਾਨਾ ਦੇ ਨਵੇਂ ਸਕੱਤਰੇਤ ਦਾ ਉਦਘਾਟਨ ਅੱਜ, ਜਾਣੋ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ

Sunday, Apr 30, 2023 - 11:54 AM (IST)

ਤੇਲੰਗਾਨਾ- ਤੇਲੰਗਾਨਾ ਰਾਜ 'ਚ ਇਕ ਨਵੇਂ ਅਧਿਆਏ ਦੀ ਕਾਢ ਕੱਢੀ ਗਈ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਅਗਵਾਈ 'ਚ ਤੇਲੰਗਾਨਾ ਦੇ ਮਾਣ, ਬਹਾਦਰੀ ਅਤੇ ਤਰੱਕੀ ਦੇ ਪ੍ਰਤੀਕ ਵਜੋਂ ਨਵਾਂ ਸਕੱਤਰੇਤ ਸ਼ਹਿਰ ਦਰਮਿਆਨ ਮਾਣ ਨਾਲ ਖੜ੍ਹਾ ਹੋਇਆ ਹੈ। ਤੇਲੰਗਾਨਾ ਰਾਜ ਦੇ ਗਠਨ ਤੋਂ ਬਾਅਦ, ਕੇ.ਸੀ.ਆਰ. ਦੀ ਅਗਵਾਈ ਵਾਲੀ ਪਹਿਲੀ ਸਰਕਾਰ ਨੇ ਸੰਯੁਕਤ ਰਾਜ ਦੇ ਸਕੱਤਰੇਤ 'ਚ ਪ੍ਰਸ਼ਾਸਨ ਸ਼ੁਰੂ ਕੀਤਾ। ਪ੍ਰਸ਼ਾਸਨ ਲਈ ਅੜਿੱਕਾ ਮੰਨੇ ਜਾਣ ਵਾਲੇ ਪੁਰਾਣੇ ਸਕੱਤਰੇਤ 'ਚ ਸਹੂਲਤਾਂ ਦੀ ਘਾਟ ਕਾਰਨ ਸਕੱਤਰੇਤ ਦੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਛੱਤ ਦਾ ਡਿੱਗਣਾ, ਬਿਜਲੀ ਦੇ ਸ਼ਾਰਟ ਸਰਕਿਟ ਦੀ ਸਮੱਸਿਆ, ਸਾਰੀਆਂ ਸਹੂਲਤਾਂ ਨਾਲ ਯੁਕਤ ਕੰਟੀਨ ਸਥਾਪਤ ਕਰਨ ਦੀ ਜਗ੍ਹਾ ਦੀ ਘਾਟ, ਪਾਰਕਿੰਗ ਸਹੂਲਤ ਦੀ ਘਾਟ, ਪ੍ਰਸ਼ਾਸਨਿਕ ਸਮੱਸਿਆ ਅਤੇ ਵਿਭਾਗਾਂ ਦਰਮਿਆਨ ਤਾਲਮੇਲ ਦੀ ਘਾਟ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋਈਆਂ ਹਨ।

ਇਸ ਪਿਛੋਕੜ 'ਚ ਮੁੱਖ ਮੰਤਰੀ ਕੇ.ਸੀ.ਆਰ. ਨੇ ਇਕ ਨਵਾਂ ਸਕੱਤਰੇਤ ਬਣਾਉਣ ਦਾ ਫ਼ੈਸਲਾ ਕੀਤਾ। ਇਸ 'ਚ ਰਾਜ ਦੇ ਸੜਕ ਅਤੇ ਭਵਨ ਮਤੰਰੀ ਵੇਮੁਲਾ ਪ੍ਰਸ਼ਾਂਤ ਰੈੱਡੀ ਦੀ ਅਗਵਾਈ 'ਚ ਗਠਿਤ ਕੈਬਨਿਟ ਸਬ-ਕਮੇਟੀ ਨੇ ਪੁਰਾਣੇ ਸਕੱਤਰੇਤ ਦੀ ਵਿਗੜੀ ਹੋਈ ਸਥਿਤੀ ਬਾਰੇ ਸੀ.ਐੱਮ. ਕੇ.ਸੀ.ਆਰ. ਨੂੰ ਇਕ ਰਿਪੋਰਟ ਸੌਂਪੀ। ਇਸ ਤੋਂ ਬਾਅਦ ਪਰਾਣੇ ਸਕੱਤਰੇਤ ਨੂੰ ਹਟਾ ਕੇ ਨਵੀਂ ਸਕੱਤਰੇਤ ਦੇ ਨਿਰਮਾਣ ਲਈ ਇਕ ਮਾਹਿਰ ਕਮੇਟੀ ਦਾ ਨਿਰਮਾਣ ਕਰਨ ਲਈ ਸੀ.ਐੱਮ. ਕੇ.ਸੀ.ਆਰ. ਨੇ ਫ਼ੈਸਲਾ ਕੀਤਾ। 27 ਜੂਨ 2019 ਨੂੰ ਮੁੱਖ ਮੰਤਰੀ ਕੇ.ਸੀ.ਆਰ. ਨੇ ਸਕੱਤਰੇਤ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਪ੍ਰਸਿੱਧ ਵਾਸਤੂਕਾਰ ਡਾ. ਆਸਕਰ ਅਤੇ ਪੋਨੀ ਕਾਨਸੇਸਾਓ ਨੇ ਨਵੇਂ ਸਕੱਤਰੇਤ ਦਾ ਨਿਰਮਾਣ ਲਈ ਡਿਜ਼ਾਈਨਰਾਂ ਵਜੋਂ ਕੰਮ ਕੀਤਾ। ਸੀ.ਐੱਮ. ਕੇ.ਸੀ.ਆਰ. ਵਲੋਂ ਮਨਜ਼ੂਰ ਮਾਡਲ ਨੂੰ ਨਵੇਂ ਸਕੱਤਰੇਤ ਦਾ ਰੂਪ ਦਿੱਤਾ ਗਿਆ। ਸ਼ਾਹਪੁਰ ਜੀ ਪੱਲੋਨਜੀ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਨੂੰ ਨਵੇਂ ਸਕੱਤਰੇਤ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਅਤੇ ਉੱਚਤਮ ਮਾਨਕਾਂ ਅਨੁਸਾਰ ਨਵੇਂ ਸਕੱਤਰੇਤ ਦਾ ਨਿਰਮਾਣ ਕੀਤਾ ਗਿਆ। 

PunjabKesari

ਨਵੇਂ ਸਕੱਤੇਰਤ ਦੇ ਚਾਰਾਂ ਪਾਸੇ

ਨਵੇਂ ਸਕੱਤਰੇਤ ਦੇ ਪੂਰਬ 'ਚ ਲੁਮਿਬਨੀਵਨਮ, ਅਮਰਜੋਤੀ, ਪੱਛਮੀ 'ਚ ਮਿੰਟ ਕੰਪਾਊਂਡ, ਉੱਤਰ 'ਚ ਅੰਬੇਡਕਰ ਮੂਰਤੀ ਅਤੇ ਦੱਖਣ 'ਚ ਰਵਿੰਦਰ ਭਾਰਤੀ ਜਾਣ ਵਾਲੀ ਰੋਡ ਹਨ।

ਨਵੇਂ ਸਕੱਤਰੇਤ ਦੀਆਂ ਵਿਸ਼ੇਸ਼ਤਾਵਾਂ

ਕੋਰੋਨਾ, ਕੋਰਟ ਕੇਸ ਅਤੇ ਹੋਰ ਸਥਿਤੀਆਂ ਦੀ ਪਿਛੋਕੜ 'ਚ ਨਵੇਂ ਸਕੱਤਰੇਤ ਭਵਨ ਦੇ ਨਿਰਮਾਣ ਕੰਮ ਜਨਵਰੀ 2021 'ਚ ਸ਼ੁਰੂ ਹੋਇਆ। 
ਭਵਨ ਦਾ ਨਿਰਮਾਣ 7,79,982 ਵਰਗ ਫੁੱਟ ਵਿਚ ਕੀਤਾ ਗਿਆ ਅਤੇ ਇਸ ਦੀ ਉੱਚਾਈ 265 ਫੁੱਟ ਹੈ। ਨਵੇਂ ਸਕੱਤਰੇਤ ਦਾ ਕੁੱਲ ਰਕਬਾ 28 ਕਰੋੜ ਹੈ। ਇੰਨਾ ਲੰਮਾ ਸਕੱਤਰੇਤ ਕਿਸੇ ਰਾਜ 'ਚ ਨਹੀਂ ਹੈ। 
ਸਵਰਾਸ਼ਟਮ 'ਚ ਬਣਨ ਵਾਲਾ ਨਵਾਂ ਸਕੱਤਰੇਤ ਵੱਖ-ਵੱਕ ਸੱਭਿਆਚਾਰਾਂ ਦਾ ਮਿਸ਼ਰਨ ਹੈ। 
ਇਹ ਦੇਸ਼ ਦੇ ਸਭ ਤੋਂ ਵੱਡੇ ਸਕੱਤਰੇਤਾਂ 'ਚੋਂ ਇਕ ਹੈ।
ਸਕੱਤਰੇਤ 'ਚ ਉਪਯੋਗ ਕੀਤੀਆਂ ਜਾਣ ਵਾਲੀਆਂ ਲਾਈਟਾਂ ਲਈ ਜ਼ਰੂਰੀ ਬਿਜਲੀ ਸੌਰ ਵਿਧੀ ਰਾਹੀਂ ਭਵਨ ਦੇ ਸਿਖਰ 'ਤੇ ਸਥਾਪਤ ਸੌਰ ਪੈਨਲਾਂ ਤੋਂ ਤਿਆਰ ਕੀਤੀ ਜਾ ਰਹੀ ਹੈ।
ਸਕੱਤਰੇਤ ਦਾ ਨਿਰਮਾਣ ਕੰਮ ਸ਼ੁਰੂ ਹੋਣ ਦੇ 26 ਮਹੀਨਿਆਂ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਗਿਆ ਹੈ। ਇੰਨੇ ਵੱਡੇ ਨਿਰਮਾਣ 'ਚ ਆਮ ਤੌਰ 'ਤੇ 5 ਸਾਲ ਲੱਗਦੇ ਹਨ।
ਸਕੱਤਰੇਤ 'ਚ ਪ੍ਰਵੇਸ਼ ਲਈ ਸਮਾਰਟ ਕਾਰਡ ਨਾਲ ਪਾਸ ਜਾਰੀ ਕਰਨਾ
300 ਸੀਸੀ ਕੈਮਰੇ ਅਤੇ 300 ਪੁਲਸ ਮੁਲਾਜ਼ਮਾਂ ਤੋਂ ਨਿਗਰਾਨੀ
ਨਵੇਂ ਭਵਨ 'ਚ ਬਿਹਤਰੀਨ ਤਕਨੀਕ ਦਾ ਇਸਤੇਮਾਰ ਕਰ ਕੇ ਸ਼ਾਸਨ ਨੂੰ ਆਨਲਾਈਨ ਕੀਤਾ ਜਾਵੇਗਾ।
ਇਸ ਪ੍ਰਕਿਰਿਆ 'ਚ ਖੰਭੇ ਬਣਾਉਣ 'ਚ 6 ਮਹੀਨੇ ਦਾ ਸਮਾਂ ਲੱਗਾ।
ਹਰ ਦਿਨ 3 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਕੰਮ ਕੀਤਾ।
ਲਾਲ ਬਲੁਆ ਪੱਥਰ ਦੀ ਕੁੱਲ 100 ਲਾਰੀ ਦਾ ਇਸਤੇਮਾਲ ਕੀਤਾ ਗਿਆ ਸੀ
ਭਵਨ ਨਿਰਮਾਣ ਲਈ 617 ਏਕੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ।
ਹੁਣ ਤੱਕ 550 ਕਰੋੜ ਰੁਪਏ ਤੱਕ ਖਰਚ ਕੀਤੇ ਜਾ ਚੁੱਕੇ ਹਨ।
ਖਰਚੇ 'ਚ ਯੋਜਨਾ ਨਾਲ 20-30 ਫੀਸਦੀ ਦਾ ਵਾਧਾ ਹੋਇਆ।
ਸਮੇਂ-ਸਮੇਂ 'ਤੇ ਮੁੱਖ ਮੰਤਰੀ ਕੇ.ਸੀ.ਆਰ. ਦੀ ਨਿਗਰਾਨੀ ਅਤੇ ਇਕ ਹੀ ਉਸਾਰੀ ਕੰਪਨੀ ਨੂੰ ਸਾਰਾ ਕੰਮ ਸੌਂਪਣ ਕਾਰਨ ਅਸੀਂ ਇਸ ਨੂੰ ਜਲਦੀ ਪੂਰਾ ਕਰ ਸਕੇ।
6 ਮੰਜ਼ਿਲਾ ਸਕੱਤਰੇਤ 'ਚ 635 ਕਮਰੇ ਹਨ।
ਏ.ਸੀ. ਲਈ ਵੱਖ ਤੋਂ ਪਲਾਂਟ ਲਗਾਇਆ ਗਿਆ ਹੈ। 
24 ਲਿਫ਼ਟ ਲਗਾਈਆਂ ਗਈਆਂ ਹਨ।
ਸਾਰੇ ਤਰ੍ਹਾਂ ਦੀਆਂ ਜ਼ਰੂਰਤਾਂ ਲਈ 5.60 ਲੱਖ ਲਿਟਰ ਦੇ ਸਟੋਰੇਜ ਦੀ ਵਿਵਸਥਾ ਕੀਤੀ ਗਈ ਹੈ। 
ਕਰੰਟ ਬਚਾਉਣ ਲਈ ਸੋਲਰ ਪੈਨਲ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਵਿਸ਼ੇਸ਼ ਰੂਪ ਨਾਲ 30 ਸੰਮੇਲਨ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ।
ਇੱਥੋਂ ਫੀਲਡ ਪੱਧਰ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕਰਨਾ ਸੰਭਵ ਹੈ।
ਭਵਨ ਦਾ ਨਿਰਮਾਣ ਕੁੱਲ 28 ਏਕੜ ਰਕਬੇ 'ਚੋਂ ਢਾਈ ਏਕੜ 'ਚ ਕੀਤਾ ਗਿਆ ਹੈ।


DIsha

Content Editor

Related News