ਪਹਿਲੀ ਵਾਰ ਵਿਦੇਸ਼ 'ਚ ਜੌਹਰ ਦਿਖਾਏਗਾ Tejas, AIR Force ਦੇ 7 ਜਹਾਜ਼ ਪਹੁੰਚੇ UAE
Saturday, Feb 25, 2023 - 10:28 PM (IST)
ਨਵੀਂ ਦਿੱਲੀ (ਭਾਸ਼ਾ): ਭਾਰਤੀ ਹਵਾਈ ਸੈਨਾ ਦੇ 5 ਤੇਜਸ ਹਲਕੇ ਲੜਾਕੂ ਜਹਾਜ਼ ਸੰਯੁਕਤ ਅਰਬ ਅਮੀਰਾਤ ਵਿਚ ਇਕ ਬਹੁਪੱਖੀ ਫੌਜੀ ਅਭਿਆਸ 'ਚ ਹਿੱਸਾ ਲੈਣਗੇ। ਸਵਦੇਸ਼ ਵਿਕਸਿਤ ਲੜਾਕੂ ਜਹਾਜ਼ ਕਿਸੇ ਹੋਰ ਦੇਸ਼ ਵਿਚ ਹੋ ਰਹੇ ਅਭਿਆਸ ਵਿਚ ਪਹਿਲੀ ਵਾਰ ਹਿੱਸਾ ਲੈਣਗੇ।
ਇਹ ਖ਼ਬਰ ਵੀ ਪੜ੍ਹੋ - ਪੁੱਤ ਨੂੰ ਪੁੱਛਗਿੱਛ ਲਈ ਲਿਆਈ ਪੁਲਸ, ਮਗਰ ਆਏ ਪਿਤਾ ਨੇ ਥਾਣੇ 'ਚ ਹੀ ਤੋੜਿਆ ਦਮ
ਏਅਰ ਫੋਰਸ ਦੀ ਇਕ ਟੁੱਕੜੀ 'ਡੈਜ਼ਰਟ ਫ਼ਲੈਗ' ਅਭਿਆਸ ਵਿਚ ਹਿੱਸਾ ਲੈਣ ਲਈ ਆਪਣੇ 110 ਮੁਲਾਜ਼ਮਾਂ ਦੇ ਨਾਲ ਯੂ.ਏ.ਈ. ਦੇ ਅਲ ਦਾਫ਼ਰਾ ਏਅਰ ਫੋਰਸ ਸਟੇਸ਼ਨ 'ਤੇ ਪਹੁੰਚੀਆਂ ਹਨ। ਏਅਰ ਫੋਰਸ 5 ਤੇਜਸ ਅਤੇ 2 ਸੀ-17 ਗਲੋਬਮਾਸਟਰ-3 ਵਿਮਾਨ ਦੇ ਨਾਲ ਹਿੱਸਾ ਲੈ ਰਹੀ ਹੈ। ਇਕ ਅਧਿਕਾਰੀ ਨੇ ਕਿਹਾ, "ਇਹ ਪਹਿਲਾ ਮੌਕਾ ਹੈ, ਜਦੋਂ ਐੱਲ.ਸੀ.ਏ. ਤੇਜਸ ਭਾਰਤ ਦੇ ਬਾਹਰ ਇਕ ਕੌਮਾਂਤਰੀ ਏਅਰ ਫੋਰਸ ਅਭਿਆਸ ਵਿਚ ਹਿੱਸਾ ਲਵੇਗਾ।"
ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਵੱਲੋਂ ਦੋ ਅੱਤਵਾਦੀ ਗ੍ਰਿਫ਼ਤਾਰ, ਬਾਰਡਰ ਟੱਪ ਪਾਕਿਸਤਾਨ ਜਾਣ ਦੀ ਸੀ ਤਿਆਰੀ
ਦੱਸ ਦੇਈਏ ਕਿ ਇਹ ਅਭਿਆਸ 'ਡੈਜ਼ਰਟ ਫਲੈਗ' ਇਕ ਬਹੁਪੱਖੀ ਏਅਰ ਫੋਰਸ ਅਭਿਆਸ ਹੈ। ਇਸ ਵਿਚ ਯੂ.ਏ.ਈ. ਫਰਾਂਸ, ਕੁਵੈਤ, ਆਸਟ੍ਰੇਲੀਆ, ਬ੍ਰਿਟੇਨ, ਬਹਿਰੀਨ, ਮੋਰੱਕੋ, ਸਪੇਨ, ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਸੈਨਾਵਾਂ ਭਾਗ ਲੈ ਰਹੀਆਂ ਹਨ। ਇਹ ਅਭਿਆਸ 27 ਫ਼ਰਵਰੀ ਤੋਂ 17 ਮਾਰਚ ਤਕ ਹੋਣ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ, "ਅਭਿਆਸ ਦਾ ਮੁੱਖ ਮੰਤਵ ਵੱਖ-ਵੱਖ ਫੌਜਾਂ ਦੀਆਂ ਸੱਭ ਤੋਂ ਵਧੀਆ ਤਰਕੀਬਾਂ ਨੂੰ ਸਿੱਖਣਾ ਹੈ।" ਤੇਜਸ ਨੂੰ ਹਿੰਦੁਸਤਾਨ ਏਅਰਨਾਟਿਕਸ ਲਿਮਿਟਡ ਨੇ ਬਣਾਇਆ। ਇਹ ਇਕ ਇੰਜਨ ਵਾਲਾ ਜਹਾਜ਼ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।