ਦੋਸਤਾਂ ਨਾਲ ਤਲਾਬ ''ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਲਾਸ਼ ਬਰਾਮਦ

Wednesday, Aug 21, 2024 - 03:56 PM (IST)

ਦੋਸਤਾਂ ਨਾਲ ਤਲਾਬ ''ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਲਾਸ਼ ਬਰਾਮਦ

ਨੋਇਡਾ : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਸੈਕਟਰ-24 ਥਾਣਾ ਖੇਤਰ ਦੇ ਪਿੰਡ ਚੌੜਾ ਦੇ ਰਹਿਣ ਵਾਲੇ 14 ਸਾਲਾ ਨਾਬਾਲਗ ਸੈਕਟਰ-54 ਦੇ ਰੈਬਿਟ ਪਾਰਕ ਵਿਚ ਬੀਤੇ ਦਿਨ ਨਹਾਉਂਦੇ ਸਮੇਂ ਡੁੱਬ ਗਿਆ, ਜਿਸ ਦੀ ਲਾਸ਼ ਅੱਜ ਬਰਾਮਦ ਹੋਈ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। 

ਪੁਲਸ ਬੁਲਾਰੇ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਅੰਕੁਸ਼ ਵਜੋਂ ਹੋਈ ਹੈ ਅਤੇ ਉਹ ਪਿੰਡ ਚੌੜਾ ਦਾ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਰੈਬਿਟ ਪਾਰਕ ਦੇ ਛੱਪੜ 'ਚ ਨਹਾਉਣ ਗਿਆ ਸੀ, ਜਿੱਥੇ ਉਹ ਡੂੰਘੇ ਪਾਣੀ 'ਚ ਡੁੱਬ ਗਿਆ। ਉਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸੂਚਨਾ 'ਤੇ ਪੁਲਸ ਨੇ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਨੇ ਦੱਸਿਆ ਕਿ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਨਹਾਉਣ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Baljit Singh

Content Editor

Related News