ਟੀਚਰ ਦੀ ਬੇਰਹਿਮੀ : ਡੰਡਿਆਂ ਨਾਲ ਕੁੱਟ-ਕੁੱਟ ਕੇ ਵਿਦਿਆਰਥੀ ਦੀਆਂ ਅੱਖਾਂ ਦੀ ਖੋਹੀ ਰੌਸ਼ਨੀ

Sunday, Mar 25, 2018 - 02:31 PM (IST)

ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਸਕੂਲ 'ਚ ਵਿਦਿਆਰਥੀ ਦੀ ਕੁੱਟਮਾਰ ਕਰਨ 'ਤੇ ਟੀਚਰ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਉਰਦੂ ਦੀ ਇਸ ਟੀਚਰ ਨੇ ਪਾਠ ਨਾ ਯਾਦ ਕਰਨ 'ਤੇ ਵਿਦਿਆਰਥੀ ਦੀ ਬੇਰਹਮੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਬੱਚੇ ਦੇ ਅੱਖ 'ਤੇ ਸੱਟ ਲੱਗ ਗਈ, ਜਿਸ ਨਾਲ ਉਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਘਰਦਿਆਂ ਵੱਲੋਂ ਜ਼ਖਮੀ ਬੱਚੇ ਨੂੰ ਜ਼ਿਲੇ ਦੇ ਬਾਰਾਮੁੱਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਥੇ ਡਾਕਟਰਾਂ ਨੇ ਬੱਚੇ ਦੇ ਅੱਖਾਂ ਦੀ ਸਰਜਰੀ ਕੀਤੀ, ਹਾਲਾਂਕਿ ਸਰਜਰੀ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਆਵੇਗੀ ਜਾਂ ਨਹੀਂ ਇਸ ਬਾਰੇ ਵੀ ਪੱਕਾ ਨਹੀਂ ਦੱਸਿਆ ਜਾ ਸਕਦਾ।
ਇਸ ਦੌਰਾਨ ਦੂਜੇ ਪਾਸੇ ਬੱਚੇ ਦੇ ਘਰ ਦੇ ਕਾਫੀ ਗੁੱਸੇ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ 'ਚ ਉਨ੍ਹਾਂ ਦੇ ਬੱਚੇ ਨਾਲ ਇੰਨੀਂ ਵੱਡਾ ਹਾਦਸਾ ਹੋ ਗਿਆ ਪਰ ਸਕੂਲ ਪ੍ਰਸ਼ਾਸ਼ਨ ਨੇ ਇਕ ਵਾਰ ਵੀ ਉਨ੍ਹਾਂ ਦੇ ਬੱਚੇ ਦਾ ਹਾਲ ਨਹੀਂ ਜਾਣਿਆ। ਇਸ ਹਾਦਸੇ ਬਾਅਦ ਅਧਿਕਾਰੀਆਂ ਨੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।


Related News