I Love You ਬੋਲ ਕੇ ਟੀਚਰ ਕਰਦਾ ਸੀ ''ਬੈਡ ਟੱਚ'', ਇੰਝ ਹੋਇਆ ਖੁਲਾਸਾ

Sunday, Dec 01, 2024 - 09:41 PM (IST)

I Love You ਬੋਲ ਕੇ ਟੀਚਰ ਕਰਦਾ ਸੀ ''ਬੈਡ ਟੱਚ'', ਇੰਝ ਹੋਇਆ ਖੁਲਾਸਾ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਲਾਤੂਰ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਇੱਕ ਅਧਿਆਪਕ ਨੂੰ ਨਾਬਾਲਗ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਪਿੱਛਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੰਨਾ ਸ਼੍ਰੀਰੰਗਾ ਨਰਸਿੰਘੇ ਨੂੰ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਸਮਾਚਾਰ ਏਜੰਸੀ ਮੁਤਾਬਕ ਐੱਮਆਈਡੀਸੀ ਪੁਲਸ ਸਟੇਸ਼ਨ ਅਧਿਕਾਰੀ ਨੇ ਦੱਸਿਆ ਕਿ ਅੰਨਾ ਸ਼੍ਰੀਰੰਗ ਨਰਸਿੰਘ ਹਰਨਗੁਲ (ਖੁਰਦ) ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ 'ਚ ਪੜ੍ਹਾਉਂਦੇ ਸਨ। ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਉਹ ਇੰਚਾਰਜ ਸਾਬਕਾ ਹੈੱਡਮਾਸਟਰ ਸਨ। ਅਧਿਕਾਰੀ ਨੇ ਕਿਹਾ ਕਿ ਉਸ 'ਤੇ ਵਿਦਿਆਰਥਣਾਂ ਨੂੰ ਗਲਤ ਤਰੀਕੇ ਨਾਲ ਛੂਹਣ ਅਤੇ ਉਨ੍ਹਾਂ ਨੂੰ ਆਈ ਲਵ ਯੂ ਆਦਿ ਕਹਿਣ ਦਾ ਦੋਸ਼ ਹੈ।

16 ਵਿਦਿਆਰਥਣਾਂ ਵੱਲੋਂ ਪੈਰਾਂ ਤੇ ਹੱਥਾਂ ਦੀ ਮਾਲਿਸ਼ ਕਰਵਾਈ
ਉਸ ਨੇ ਕਥਿਤ ਤੌਰ 'ਤੇ 16 ਲੜਕੀਆਂ ਦੇ ਪੈਰਾਂ ਤੇ ਹੱਥਾਂ ਦੀ ਮਾਲਸ਼ ਕਰਵਾਈ। ਇਹ ਘਟਨਾਵਾਂ 2021 ਤੋਂ ਹੋ ਰਹੀਆਂ ਹਨ। ਦੋਸ਼ੀ ਅਧਿਆਪਕ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਪ੍ਰੀਖਿਆ ਵਿਚ ਅੰਕ ਨਹੀਂ ਦੇਵੇਗਾ। ਫਿਰ ਵੀ ਵਿਦਿਆਰਥਣਾਂ ਨੇ ਦਲੇਰੀ ਨਾਲ ਇਸ ਦੀ ਸ਼ਿਕਾਇਤ ਕੀਤੀ। ਲੜਕੀਆਂ ਵੱਲੋਂ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਈ ਧਾਰਾਵਾਂ ਤਹਿਤ ਐੱਫਆਈਆਰ
ਅਧਿਕਾਰੀ ਨੇ ਦੱਸਿਆ ਕਿ ਬਲਾਕ ਸਿੱਖਿਆ ਅਧਿਕਾਰੀ ਨਿਵਰੁਤੀ ਜਾਧਵ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75(2), 75(3), 78(2), 79 ਤੇ  ਅਤੇ ਬੱਚਿਆਂ ਦੀ ਸੁਰੱਖਿਆ ਲਈ ਜਿਨਸੀ ਅਪਰਾਧ (ਪੋਕਸੋ) ਐਕਟ ਤਹਿਤ ਜਿਨਸੀ ਸ਼ੋਸ਼ਣ, ਪਿੱਛਾ ਕਰਨ ਅਤੇ ਹੋਰ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News