ਕੈਨੇਡੀਅਨ ਲੜਕੀ ਦੀ ਮੌਤ ਦੇ ਮਾਮਲੇ ''ਚ ਵੱਡਾ ਖੁਲਾਸਾ
Friday, Mar 06, 2026 - 02:31 PM (IST)
ਵੈਨਕੂਵਰ (ਮਲਕੀਤ ਸਿੰਘ)- ਆਸਟ੍ਰੇਲੀਆ ਵਿੱਚ ਇੱਕ ਕੈਨੇਡੀਅਨ ਨੌਜਵਾਨ ਸੈਲਾਨੀ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਤੋਂ ਬਾਅਦ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਸੀ
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਂਪਬੈਲ ਰਿਵਰ ਸ਼ਹਿਰ ਨਾਲ ਸੰਬੰਧਿਤ ਲੜਕੀ ਪਾਈਪਰ ਜੇਮਜ ਜੋ ਕਿ ਆਸਟ੍ਰੇਲੀਆ ਘੁੰਮਣ ਗਈ ਸੀ ਉਸ ਦੀ ਲਾਸ਼ 19 ਜਨਵਰੀ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਦ ਭਰੇ ਹਾਲਾਤ ਵਿੱਚ ਬਰਾਮਦ ਕੀਤੀ ਗਈ ਸੀ । ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਉਦੋਂ ਤੋਂ ਲੈ ਕੇ ਹੁਣ ਤੱਕ ਵਿੱਢੀ ਜਾਂਚ ਅਨੁਸਾਰ ਪਾਈਪਰ ਜੇਮਜ਼ ਨੂੰ ਪਹਿਲਾਂ ਜੰਗਲੀ ਕੁੱਤੇ ਵਰਗੇ ਜਾਨਵਰ ਡਿੰਗੋ ਨੇ ਹਮਲਾ ਕਰਕੇ ਜਖ਼ਮੀ ਕੀਤਾ। ਇਸ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਸਮੁੰਦਰ ਵੱਲ ਭੱਜੀ ਅਤੇ ਡੂੰਘੇ ਪਾਣੀ 'ਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
