ਮਦਦ ਮੰਗਣ ਗਈ ਵਿਦਿਆਰਥਣ ਨਾਲ ਟੀਚਰ ਨੇ ਕੀਤਾ ਜਬਰ-ਜ਼ਨਾਹ

Tuesday, Dec 24, 2019 - 12:48 AM (IST)

ਮਦਦ ਮੰਗਣ ਗਈ ਵਿਦਿਆਰਥਣ ਨਾਲ ਟੀਚਰ ਨੇ ਕੀਤਾ ਜਬਰ-ਜ਼ਨਾਹ

ਮੁੰਬਈ - ਮਹਾਰਾਸ਼ਟਰ ਦੇ ਉੱਲਾਹਸਨਗਰ ਵਿਚ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁੱਸੇ ’ਚ ਘਰ ਤੋਂ ਦੌੜੀ ਇਹ ਲੜਕੀ ਮਦਦ ਲਈ ਆਪਣੇ ਜਾਣਕਾਰ ਟੀਚਰ ਸਵਰੂਪ ਚੰਦਰਕਾਂਤ ਕੋਲ ਗਈ ਸੀ। ਉਸ ਨੇ ਲੜਕੀ ਨੂੰ ਟੈਰੇਸ ’ਤੇ ਸੌਣ ਦਾ ਪ੍ਰਬੰਧ ਕਰ ਦਿੱਤਾ ਪਰ ਰਾਤ ਨੂੰ ਉਥੇ ਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਫਿਰ ਲੜਕੀ ਆਪਣੇ ਕਸਬੇ ਕਲਿਆਣ ਵਿਖੇ ਪਰਤੀ, ਜਿਥੇ ਉਸ ਦੀ ਮੁਲਾਕਾਤ ਅਜੀਤ ਸਰਗਰ ਨਾਲ ਹੋਈ, ਉਹ ਉਸ ਨੂੰ ਲੈ ਕੇ ਪੁਣੇ ਚਲਾ ਗਿਆ ਤੇ ਫਿਰ ਉਸ ਨੇ ਵੀ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਦੀ ਮਾਂ ਵਲੋਂ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਪੁਲਸ ਨੇ ਉਸ ਦੇ ਮੋਬਾਇਲ ਦੀ ਲੋਕੇਸ਼ਨ ਟਰੇਸ ਕਰਦਿਆਂ ਅਜੀਤ ਸਰਗਰ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਚੰਦਰਕਾਂਤ ਨੂੰ ਵੀ ਫੜ ਲਿਆ ਗਿਆ।


author

Inder Prajapati

Content Editor

Related News