ਅਧਿਆਪਕਾ ਨੇ ਢਾਹਿਆ ਬੱਚੀ ''ਤੇ ਤਸ਼ੱਦਦ, ਹੋਮ ਵਰਕ ਨਾ ਕਰਨ ''ਤੇ ਕਰਵਾਈਆਂ 450 ਦੰਡ ਬੈਠਕਾਂ

01/23/2020 5:29:08 PM

ਠਾਣੇ (ਭਾਸ਼ਾ)— ਮਹਾਰਾਸ਼ਟਰ 'ਚ ਇਕ ਅਧਿਆਪਕਾ ਵਲੋਂ ਵਿਦਿਆਰਥਣ 'ਤੇ ਤਸ਼ੱਦਦ ਢਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੋਮ ਵਰਕ ਨਾ ਕਰਨ 'ਤੇ 8 ਸਾਲਾ ਬੱਚੀ ਤੋਂ ਟਿਊਸ਼ਨ ਅਧਿਆਪਕਾ ਨੇ 450 ਉਠਕ-ਬੈਠਕ (ਦੰਡ ਬੈਠਕਾਂ) ਕਰਵਾਈਆਂ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਅਧਿਆਪਕਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਬੱਚੀ ਠਾਣੇ ਜ਼ਿਲੇ ਦੇ ਇਕ ਸਕੂਲ 'ਚ ਤੀਜੀ ਜਮਾਤ ਵਿਚ ਪੜ੍ਹਦੀ ਹੈ। ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਬੱਚੀ ਇੰਨੀ ਬੀਮਾਰ ਪੈ ਗਈ ਕਿ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਨਯਾ-ਨਗਰ ਪੁਲਸ ਥਾਣੇ ਦੇ ਸਬ-ਇੰਸਪੈਕਟਰ ਸੋਹੇਲ ਪਠਾਨ ਨੇ ਬੱਚੀ ਦੀ ਮਾਂ ਵਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਅਧਿਆਪਕਾ ਦੀ ਪਛਾਣ ਲਤਾ ਦੇ ਤੌਰ 'ਤੇ ਕੀਤੀ ਹੈ। 
ਇਸ ਘਟਨਾ ਤੋਂ ਕਰੀਬ ਇਕ ਮਹੀਨੇ ਪਹਿਲਾਂ ਵੀ ਉਸ ਨੇ ਹੋਮ ਵਰਕ ਨਾ ਕਰਨ 'ਤੇ ਬੱਚੀ ਦੇ ਕੱਪੜੇ ਲੁਹਾ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਸੀ। ਬੱਚੀ ਸ਼ਾਂਤੀ ਨਗਰ ਦੇ ਮੀਰਾ ਰੋਡ ਇਲਾਕੇ ਦੇ ਰਹਿਣ  ਵਾਲੀ ਹੈ। 450 ਦੰਡ ਬੈਠਕਾਂ ਕੱਢਣ ਕਾਰਨ ਬੱਚੀ ਦੇ ਦੋਵੇਂ ਪੈਰ ਸੁੱਜ ਗਏ ਸਨ। ਇਸ ਤੋਂ ਬਾਅਦ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਉਸ ਸਮੇਂ ਜਦੋਂ ਬੱਚੀ ਦੀ ਮਾਂ ਨੇ ਅਧਿਆਪਕਾ ਨਾਲ ਇਸ ਬਾਰੇ ਸਵਾਲ ਕੀਤਾ ਸੀ ਤਾਂ ਉਸ ਨੇ ਉਦਾਸੀਨ ਰਵੱਈਆ ਦਿਖਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਅਜੇ ਤਕ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ।


Tanu

Content Editor

Related News