ਤੇਲੰਗਾਨਾ ''ਚ ਕਾਂਗਰਸ ਨੂੰ ਤੇਦੇਪਾ, ਭਾਕਪਾ ਅਤੇ ਟੀ. ਜੇ. ਐੱਸ. ਦਾ ਮਿਲਿਆ ਸਮਰੱਥਨ

03/26/2019 6:24:49 PM

ਹੈਦਰਾਬਾਦ- ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਤੇਲੰਗਾਨਾ 'ਚ ਤੇਲਗੂ ਦੇਸ਼ਮ ਪਾਰਟੀ (ਤੇਦੇਪਾ), ਭਾਰਤੀ ਕਮਿਊੁਨਿਸਟ ਪਾਰਟੀ (ਭਾਕਪਾ) ਅਤੇ ਤੇਲੰਗਾਨਾ ਜਨਾ ਸਮਿਤੀ (ਟੀ. ਜੇ. ਐੱਸ.) ਪਾਰਟੀਆਂ ਕਾਂਗਰਸ ਨੂੰ ਸਮਰੱਥਨ ਦੇਣਗੀਆਂ। ਇਸ ਤੋਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ) ਦੇ ਮੁਕਾਬਲੇ 'ਚ ਕੁਝ ਹੋਰ ਤਾਕਤ ਮਿਲ ਗਈ ਹੈ। ਕਾਂਗਰਸ ਹੁਣ ਸੂਬੇ ਦੀਆਂ ਸਾਰੀਆਂ 17 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਤੇਦੇਪਾ ਪਾਰਟੀ ਨੇ ਤੇਲੰਗਾਨਾ 'ਚ ਚੋਣਾਂ ਨਾ ਲੜਨ ਦੇ ਫੈਸਲਾ ਕੀਤਾ ਹੈ। 

ਤੇਦੇਪਾ ਬੁਲਾਰੇ ਨੇਲੋਰ ਦੁਰਗਾ ਪ੍ਰਸਾਦ ਨੇ ਦੱਸਿਆ ਹੈ, '' ਅਸੀਂ ਟੀ. ਆਰ. ਐੱਸ. ਅਤੇ ਭਾਜਪਾ ਦੇ ਖਿਲਾਫ ਹਾਂ।'' ਪ੍ਰਸਾਦ ਨੇ ਪਾਰਟੀ ਦੁਆਰਾ ਕਾਂਗਰਸ ਦਾ ਸਮਰੱਥਨ ਕਰਨ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਤੇਦੇਪਾ ਸੰਸਦੀ ਖੇਤਰਾਂ 'ਚ ਟੀ. ਆਰ. ਐੱਸ. ਅਤੇ ਭਾਜਪਾ ਖਿਲਾਫ ਲੜਨ ਵਾਲੀ ਕਿਸੇ ਵੀ ਪ੍ਰਮੁੱਖ ਪਾਰਟੀ ਦਾ ਸਮਰੱਥਨ ਕਰੇਗੀ।


Iqbalkaur

Content Editor

Related News