ਕਰਮਚਾਰੀਆਂ ਨੂੰ ਜਲਦੀ ਮਿਲ ਸਕਦੀ ਹੈ 20 ਲੱਖ ਰੁਪਏ ਦੀ ਟੈਕਸ ਫ੍ਰੀ ਗ੍ਰੈਚੁਟੀ

01/15/2018 3:08:48 AM

ਨਵੀਂ ਦਿੱਲੀ— ਪੇਮੈਂਟ ਆਫ ਗ੍ਰੈਚੁਟੀ ਅਮੈਂਡਮੈਂਟ ਬਿੱਲ 2017 ਆਉਣ ਵਾਲੇ ਬਜਟ ਸੈਸ਼ਨ ਵਿਚ ਪਾਸ ਕੀਤਾ ਜਾ ਸਕਦਾ ਹੈ। ਇਸ ਬਿੱਲ ਦੇ ਪਾਸ ਹੋ ਜਾਣ ਮਗਰੋਂ ਸੰਗਠਤ ਖੇਤਰ ਦੇ ਕਰਮਚਾਰੀ 20 ਲੱਖ ਰੁਪਏ ਦੀ ਟੈਕਸ ਫ੍ਰੀ ਗ੍ਰੈਚੁਟੀ ਹਾਸਲ ਕਰਨ ਦੇ ਹੱਕਦਾਰ ਹੋਣਗੇ। 
ਮੌਜੂਦਾ ਸਮੇਂ ਸੰਗਠਤ ਖੇਤਰ ਦੇ ਅਜਿਹੇ ਕਰਮਚਾਰੀ, ਜਿਨ੍ਹਾਂ ਦਾ ਸਰਵਿਸ ਪੀਰੀਅਡ 5 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ, ਨੌਕਰੀ ਛੱਡਣ ਦੇ ਮਗਰੋਂ ਜਾਂ ਸੇਵਾਮੁਕਤੀ ਦੇ ਸਮੇਂ 10 ਲੱਖ ਰੁਪਏ ਦੀ ਟੈਕਸ ਫ੍ਰੀ ਗ੍ਰੈਚੁਟੀ ਹਾਸਲ ਕਰਨ ਦੇ ਹੱਕਦਾਰ ਹੁੰਦੇ ਹਨ। ਬਜਟ ਸੈਸ਼ਨ ਦੀ ਸ਼ੁਰੂਆਤ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੀ ਹੈ। ਪਿਛਲੇ ਮਹੀਨੇ ਲੋਕ ਸਭਾ ਵਿਚ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਵਿਚ ਇਹ ਬਿੱਲ ਪੇਸ਼ ਕੀਤਾ ਗਿਆ ਸੀ।
ਇਕ ਵਾਰ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਨੂੰ ਟੈਕਸੀ  ਫ੍ਰੀ ਗ੍ਰੈਚੁਟੀ ਦੀ ਰਕਮ ਤੈਅ ਕਰਨ ਲਈ ਇਸ ਨੂੰ ਫਿਰ ਤੋਂ ਪਾਸ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਹ ਬਿੱਲ ਸਰਕਾਰ ਨੂੰ ਮੈਟਰਨਿਟੀ ਲੀਵ ਅਤੇ ਗ੍ਰੈਚੁਟੀ ਦੀ ਮਿਆਦ ਨੂੰ ਨੋਟੀਫਾਈ ਕਰਨ ਦੀ ਇਜਾਜ਼ਤ ਦੇਵੇਗ, ਜਿਸ ਦਾ ਲਾਭ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਲੋਂ ਉਠਾਇਆ ਜਾਵੇਗਾ।


Related News