ਕਾਰਗਿਲ ਵਿਜੇ ਦਿਵਸ ''ਤੇ ਤਰੁਣ ਚੁਘ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਪਾਕਿਸਤਾਨ ਨੂੰ ਦਿੱਤੀ ਚਿਤਾਵਨੀ
Monday, Jul 26, 2021 - 05:34 PM (IST)
ਕਾਰਗਿਲ (ਦਰਾਸ)- ਰਾਸ਼ਟਰੀ ਭਾਜਪਾ ਜਨਰਲ ਸਕੱਤਰ ਤਰੁਣ ਚੁਘ, ਜੋ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਪਾਰਟੀ ਇੰਚਾਰਜ ਵੀ ਹਨ ਨੇ ਸੋਮਵਾਰ ਨੂੰ ਦਰਾਸ 'ਚ ਸਾਰੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲੱਦਾਖ 'ਚ ਲੋਕਾਂ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਭੰਗ ਕਰਨ ਵਿਰੁੱਧ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ। ਕਾਰਗਿਲ ਦੀਆਂ ਪਹਾੜੀਆਂ 'ਚ ਪਾਕਿਸਤਾਨੀ ਫ਼ੌਜ ਵਿਰੁੱਧ ਲੜਦੇ ਹੋਏ ਆਪਣੀ ਜਾਨ ਦੀ ਆਹੂਤੀ ਦੇਣ ਵਾਲੇ 559 ਫ਼ੌਜੀਆਂ ਅਤੇ ਅਧਿਕਾਰੀਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਚੁਘ ਨੇ ਕਿਹਾ ਕਿ ਭਾਰਤ ਨੂੰ ਹਰ ਫ਼ੌਜ ਦੇ ਜਵਾਨ 'ਤੇ ਮਾਣ ਹੈ ਅਤੇ ਪਾਕਿਸਤਾਨ ਨੂੰ ਭਾਰਤੀ ਖ਼ੇਤਰ 'ਚ ਘੁਸਪੈਠ ਕਰਨ ਵਿਰੁੱਧ ਚਿਤਾਵਨੀ ਦੇਣੀ ਚਾਹੀਦੀ ਹੈ। ਚੁਘ ਨੇ ਕਿਹਾ,''1999 'ਚ ਭਾਰਤੀ ਫ਼ੌਜੀਆਂ ਦੇ ਸਰਵਉੱਚ ਬਲੀਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਯੁੱਧ ਦੌਰਾਨ ਭਾਰਤੀ ਫ਼ੌਜ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਸੁੱਟਿਆ ਅਤੇ 'ਆਪਰੇਸ਼ਨ ਵਿਜੇ' ਦੇ ਅਧੀਨ ਟਾਈਗਰ ਹਿਲ ਅਤੇ ਹੋਰ ਚੌਕੀਆਂ 'ਤੇ ਕਬਜ਼ਾ ਕਰਨ 'ਚ ਸਫ਼ਲ ਰਹੀ।''
ਉਨ੍ਹਾਂ ਕਿਹਾ,''ਅੱਜ ਇੱਥੇ ਲਹਿਰਾ ਰਿਹਾ ਤਿਰੰਗਾ ਇਹ ਸੰਦੇਸ਼ ਦੇ ਰਿਹਾ ਹੈ ਕਿ ਭਾਰਤ ਨੇ ਅਸਲ 'ਚ ਯੁੱਧ 'ਚ ਆਪਣੇ ਕੁਝ ਫ਼ੌਜੀ ਗੁਆਏ ਪਰ ਆਪਣੀ ਇਕ ਇੰਚ ਜ਼ਮੀਨ ਦੁਸ਼ਮਣ ਨੂੰ ਨਹੀਂ ਦਿੱਤੀ। ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਯੁੱਧ ਦੌਰਾਨ ਫ਼ੌਜੀਆਂ ਨੂੰ ਪ੍ਰੇਰਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਨੇਤਾ ਦੇ ਰੂਪ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ। ਇਸ ਮੌਕੇ ਰਾਸ਼ਟਰੀ ਭਾਜਪਾ ਜਨਰਲ ਸਕੱਤਰ ਤਰੁਣ ਚੁਘ ਨਾਲ ਐੱਮ.ਐੱਲ.ਸੀ. ਲੱਦਾਖ, ਜਮਯਾਂਗ ਤਸੇਰਿੰਗ ਨਾਮਗਿਆਲ, ਲੇਹ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਤਾਸ਼ੀ ਗਿਆਲਸਨ ਅਤੇ ਪਾਰਟੀ ਦੇ ਹੋਰ ਨਿਗਮ ਹਾਜ਼ਰ ਸਨ। ਉਨ੍ਹਾਂ ਕਿਹਾ,''ਸਾਡੇ ਫ਼ੌਜੀਆਂ ਨੇ ਸਾਰੀਆਂ ਰੁਕਾਵਟਾਂ ਅਤੇ ਪ੍ਰਤੀਕੂਲ ਜਲਵਾਯੂ ਸਥਿਤੀਆਂ ਨਾਲ ਲੜਦੇ ਹੋਏ ਦੁਸ਼ਮਣ 'ਤੇ ਕਾਬੂ ਪਾ ਲਿਆ। ਦੇਸ਼ ਸਾਰੇ ਬਹਾਦਰਾਂ ਦਾ ਆਭਾਰੀ ਹੈ। ਅਸੀਂ ਬਹਾਦਰਾਂ ਦੇ ਪਰਿਵਾਰਾਂ ਪ੍ਰਤੀ ਵੀ ਆਭਾਰ ਜ਼ਾਹਰ ਕਰਦੇ ਹਾਂ। ਅੱਜ ਅਸੀਂ ਬਹਾਦਰ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ।''