ਤਾਮਿਲਨਾਡੂ ਦੀ ਚਰਚ ਦਾ ਪਾਦਰੀ ਕੇਰਲ ਤੋਂ ਗ੍ਰਿਫ਼ਤਾਰ, ਨਾਬਾਲਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦਾ ਲੱਗਾ ਦੋਸ਼
Monday, Apr 14, 2025 - 05:02 AM (IST)

ਕੋਇੰਬਟੂਰ : ਪਿਛਲੇ ਸਾਲ ਤਾਮਿਲਨਾਡੂ ਵਿੱਚ 2 ਨਾਬਾਲਗ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਕੇਰਲ ਤੋਂ ਇੱਕ 37 ਸਾਲਾ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਇੱਥੇ 'ਕਿੰਗਜ਼ ਜਨਰੇਸ਼ਨ ਚਰਚ' ਦੇ ਪਾਦਰੀ ਜੌਨ ਜੇਬਰਾਜ ਨੂੰ ਕੇਰਲ ਦੇ ਇਡੁੱਕੀ ਜ਼ਿਲ੍ਹੇ ਤੋਂ ਸੈਂਟਰਲ ਗਾਂਧੀਪੁਰਮ ਮਹਿਲਾ ਪੁਲਸ ਸਟੇਸ਼ਨ ਦੀ ਇੱਕ ਵਿਸ਼ੇਸ਼ ਟੀਮ ਨੇ ਹਿਰਾਸਤ ਵਿੱਚ ਲਿਆ ਅਤੇ ਕੋਇੰਬਟੂਰ ਲਿਆਂਦਾ ਗਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਪੋਕਸੋ ਐਕਟ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕੇਰਲ ਵਿੱਚ ਸੀ।
ਪੁਲਸ ਅਨੁਸਾਰ ਉਸਨੇ ਪਿਛਲੇ ਸਾਲ ਆਪਣੇ ਘਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ 2 ਕੁੜੀਆਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਘਟਨਾ ਉਦੋਂ ਸਾਹਮਣੇ ਨਹੀਂ ਆਈ ਸੀ, ਪਰ ਪੀੜਤਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਹਾਲ ਹੀ ਵਿੱਚ ਇਸ ਬਾਰੇ ਪਤਾ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8