ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਪੁਲਸ ਨੇ ਕੀਤਾ ਗ੍ਰਿਫ਼ਤਾਰ

Wednesday, Feb 18, 2026 - 03:33 PM (IST)

ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਪੁਲਸ ਨੇ ਕੀਤਾ ਗ੍ਰਿਫ਼ਤਾਰ

ਰਾਹੋਂ (ਪ੍ਰਭਾਕਰ)-  ਹੈਰੋਇਨ ਦਾ ਸੇਵਨ ਕਰਦੇ ਨੌਜਵਾਨ ਨੂੰ ਪੁਲਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਰਾਹੋਂ ਤੋਂ ਮੇਨ ਜੀ. ਟੀ. ਰੋਡ 'ਤੇ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਪਿੰਡ ਛੋਕਰਾਂ ਤੋਂ ਹੁੰਦੇ ਸਹਿਬਾਜ਼ਪੁਰ ਨਹਿਰ ਹੈਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਕੋਟ ਰਾਂਝਾ ਕੋਲ ਪੁੱਜੀ ਤਾਂ ਉੱਥੇ ਇਕ ਨੌਜਵਾਨ ਸ਼ੱਕੀ ਹਾਲਾਤ ਵਿਚ ਝਾੜੀਆਂ ਕੋਲ ਹਰਕਤ ਕਰਦਾ ਵਿਖਾਈ ਦਿੱਤਾ। ਉਸ ਨੂੰ ਫੜਨ ਉਪਰੰਤ ਉਸ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ।

ਪੁਲਸ ਪਾਰਟੀ ਵੱਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਸੋਨੂੰ ਪੁੱਤਰ ਰਾਮ ਖਿਲਾਵਨ, ਵਾਸੀ ਸਤਗੁਰ ਨਗਰ ਵਾਰਡ ਨ.-2 ਥਾਣਾ ਰਾਹੋਂ ਵਜੋਂ ਹੋਈ। ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:  ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ ਨਵੀਂ ਮਰਿਆਦਾ ਰੇਖਾ! ਫੋਟੋਆਂ 'ਤੇ ਰੋਕ, ਸਿਆਸਤਦਾਨਾਂ ਨੂੰ ਸੰਦੇਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News