PM ਮੋਦੀ ਭਲਕੇ ਪੁਡੂਚੇਰੀ, ਤਾਮਿਲਨਾਡੂ ਨੂੰ 7,100 ਕਰੋੜ ਰੁਪਏ ਦੇ ਰੇਲ-ਸੜਕ ਪ੍ਰਾਜੈਕਟਾਂ ਦੀ ਦੇਣਗੇ ਸੌਗਾਤ

Saturday, Feb 28, 2026 - 12:28 PM (IST)

PM ਮੋਦੀ ਭਲਕੇ ਪੁਡੂਚੇਰੀ, ਤਾਮਿਲਨਾਡੂ ਨੂੰ 7,100 ਕਰੋੜ ਰੁਪਏ ਦੇ ਰੇਲ-ਸੜਕ ਪ੍ਰਾਜੈਕਟਾਂ ਦੀ ਦੇਣਗੇ ਸੌਗਾਤ

ਚੇਨਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਅਤੇ ਤਾਮਿਲਨਾਡੂ ਦੇ ਮਦੁਰੈ 'ਚ ਕੁੱਲ 7,100 ਕਰੋੜ ਰੁਪਏ ਦੇ ਵੱਖ-ਵੱਖ ਰੇਲ ਅਤੇ ਸੜਕ ਬੁਨਿਆਦੀ ਢਾਂਚੇ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕਰਨਗੇ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਮਦੁਰੈ ਸਥਿਤ ਵਿਵਾਦਿਤ ਤਿਰੂਪਰੰਕੁੰਡ੍ਰਮ ਪਹਾੜੀ ਮੰਦਰ 'ਚ ਦਰਸ਼ਨ-ਪੂਜਨ ਵੀ ਕਰਨਗੇ, ਜਿੱਥੇ ਕਾਰਤੀਗਈ ਦੀਵਾ ਜਗਾਉਣ ਨੂੰ ਲੈ ਕੇ ਹਾਲ 'ਚ ਵਿਵਾਦ ਹੋਇਆ ਸੀ। ਰਾਜਸਥਾਨ ਅਤੇ ਗੁਜਰਾਤ ਦੌਰੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਰਾਤ ਲਗਭਗ 9 ਵਜੇ ਚੇਨਈ ਪਹੁੰਚਣਗੇ ਅਤੇ ਰਾਜ ਭਵਨ 'ਚ ਰਾਤ ਨੂੰ ਆਰਾਮ ਕਰਨਗੇ। ਇਸ ਤੋਂ ਬਾਅਦ ਉਹ ਭਲਕੇ ਪੁਡੂਚੇਰੀ ਜਾਣਗੇ, ਜਿੱਥੇ ਲਗਭਗ 2,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਸ਼੍ਰੀ ਮੋਦੀ ਮਦੁਰੈ ਲਈ ਰਵਾਨਾ ਹੋਣਗੇ, ਜਿੱਥੇ ਲਗਭਗ ਦੁਪਹਿਰ 3 ਵਜੇ ਉਹ 4,400 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ਼ ਮੌਕੇ ਉਹ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਐਤਵਾਰ ਸ਼ਾਮ ਲਗਭਗ 4 ਵਜੇ ਪ੍ਰਧਾਨ ਮੰਤਰੀ ਮੰਦਰ ਨਗਰੀ 'ਚ ਸਥਿਤ ਮੁਰੂਗਨ ਮੰਦਰ ਦੇ ਦਰਸ਼ਨ ਅਤੇ ਪੂਜਾ ਕਰਨਗੇ। ਇਹ ਭਗਵਾਨ ਮੁਰੂਗਨ ਦੇ 6 ਪਵਿੱਤਰ ਨਿਵਾਸਾਂ 'ਚੋਂ ਇਕ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੀ.ਐੱਮ. ਮੋਦੀ ਸ਼ਹਿਰੀ ਸੇਵਾਵਾਂ, ਉਦਯੋਗਿਕ ਵਿਕਾਸ, ਸਿੱਖਿਆ ਸਿਹਤ ਸੇਵਾਵਾਂ ਅਤੇ ਲਗਾਤਾਰ ਵਿਕਾਸ ਨੂੰ ਯਕੀਨੀ ਕਰਨ ਦੇ ਮਕਸਦ ਨਾਲ ਕਈ ਪ੍ਰਾਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਣ ਅਤੇ ਨੀਂਹ ਪੱਥਰ ਰੱਖਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News