ਵਿਦਿਆਰਥਣ ਦੇ ਹੱਥ ‘ਜ਼ਿਲ੍ਹਾ ਪੰਚਾਇਤ ਪ੍ਰਧਾਨ’ ਦੀ ਕਮਾਨ, 22 ਸਾਲ ਦੀ ਉਮਰ ’ਚ ਰਚਿਆ ਇਤਿਹਾਸ

Tuesday, Oct 19, 2021 - 11:24 AM (IST)

ਤੇਨਕਾਸੀ— ਇਸ ਵਾਰ ਤਾਮਿਲਨਾਡੂ ’ਚ ਪੰਚਾਇਤ ਚੋਣਾਂ ਕਾਫੀ ਦਿਲਚਸਪ ਰਹੀਆਂ। ਸੱਤਾਧਾਰੀ ਪਾਰਟੀ ਦਰਵਿੜ ਮੁਨੇਤਰ ਕਸ਼ਗਮ (ਦੁਰਮੁੱਕ) ਨੇ ਨਵ-ਗਠਿਤ 9 ਜ਼ਿਲ੍ਹਿਆਂ ਵਿਚ ਜਿੱਤ ਹਾਸਲ ਕਰ ਕੇ ਅੰਨਾਦਰਮੁੱਕ ਨੂੰ ਇਕ ਹੋਰ ਝਟਕਾ ਦਿੱਤਾ ਹੈ। ਇਸ ਵਾਰ ਸਭ ਤੋਂ ਜ਼ਿਆਦਾ ਚਰਚਾ ਰਹੀ ਵੇਂਗਾਦਪੱਟੀ ਪੰਚਾਇਤ ਦੀ, ਜਿੱਥੇ ਕਿਸੇ ਮੰਤਰੀ ਜਾਂ ਵਿਧਾਇਕ ਨੇ ਨਹੀਂ ਸਗੋਂ ਇਕ ਵਿਦਿਆਰਥਣ ਨੇ ਜਿੱਤ ਦਰਜ ਕੀਤੀ ਹੈ। 22 ਸਾਲਾ ਆਰ. ਸ਼ਾਰੂਕਲਾ, ਤੇਨਕਾਸੀ ਜ਼ਿਲ੍ਹੇ ਦੇ ਕਦਾਯਮ ਯੂਨੀਅਨ ਦੀ ਵੇਂਗਾਦਮਪੱਟੀ ਪੰਚਾਇਤ ਤੋਂ ਚੋਣਾਂ ਹੋਣ ਤੋਂ ਬਾਅਦ ਤਾਮਿਲਨਾਡੂ ਦੀ ਸਭ ਤੋਂ ਘੱਟ ਉਮਰ ਦੀ ਪੰਚਾਇਤ ਪ੍ਰਧਾਨਾਂ ’ਚੋਂ ਇਕ ਹੈ। ਕੋਇੰਬਟੂਰ ਵਿਚ ਹਿੰਦੁਸਤਾਨ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਇੰਜੀਨੀਅਰਿੰਗ ’ਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਸ਼ਾਰੂਕਲਾ ਨੇ ਕਿਹਾ ਕਿ ਮੈਂ ਇਸ ਜਿੱਤ ਤੋਂ ਖੁਸ਼ ਹਾਂ।

PunjabKesari

ਸ਼ਾਰਕੂਲਾ ਨੇ ਤਿੰਨ ਵਾਰ ਪੰਚਾਇਤ ਪ੍ਰਧਾਨ ਗਣੇਸ਼ਨ ਦੀ ਵਿਧਵਾ 42 ਸਾਲਾ ਆਪਣੀ ਕਰੀਬੀ ਮੁਕਾਬਲੇਬਾਜ਼ ਰੇਵਤੀ ਮੁਥੁ ਦਾਵਿਦੁ ਖ਼ਿਲਾਫ਼ ਚੋਣ ਲੜੀ ਸੀ। ਗਣੇਸ਼ਨ ਨੇ 10 ਸਾਲ ਪਹਿਲਾਂ ਸਥਾਨਕ ਬਾਡੀਜ਼ ਚੋਣਾਂ ਵਿਚ ਸ਼ਾਰੂਕਲਾ ਦੇ ਪਿਤਾ 55 ਸਾਲਾ ਸੀ. ਰਵੀ ਸੁਬਰਮਣੀਅਮ ਨੂੰ 500 ਤੋਂ ਵਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਓਧਰ ਸ਼ਾਰੂਕਲਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਸਿੱਖਿਅਕ ਨੌਜਵਾਨ ਸਥਾਨਕ ਪੱਧਰ ’ਤੇ ਸਿਆਸਤ ’ਚ ਐਂਟਰੀ ਕਰਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਅਤ ਨੌਜਵਾਨ ਦੂਜਿਆਂ ਦੀ ਤੁਲਨਾ ’ਚ ਵੱਧ ਤੋਂ ਵੱਧ ਬਿਹਤਰ ਕਰ ਸਕਦੇ ਹਨ। ਸ਼ਾਰੂਕਲਾ ਨੇ ਕਿਹਾ ਕਿ ਉਸ ਨੇ ਪਿੰਡ ਨੂੰ ਭਾਰਤ ’ਚ ਨੰਬਰ ਇਕ ਪੰਚਾਇਤ ਬਣਾਉਣਾ, ਜਲ ਜੀਵਨ ਮਿਸ਼ਨ ਯੋਜਨਾ ਤਹਿਤ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਹਰ ਘਰ ਦੇ ਦਰਵਾਜ਼ੇ ਤੱਕ ਪਹੁੰਚਾਉਣ ਅਤੇ ਪਿੰਡ ਵਾਸੀਆਂ ’ਚ ਸਵੱਛਤਾ ਨੂੰ ਉਤਸ਼ਾਹਤ ਕਰਨਾ ਉਸ ਦੀਆਂ ਤਰਜੀਹਾਂ ਦੀ ਸੂਚੀ ਵਿਚ ਸ਼ਾਮਲ ਹੈ।

PunjabKesari

ਆਪਣੇ ਪਿਤਾ ਰਵੀ ਜੋ ਕਿ ਇਕ ਕਿਸਾਨ ਹਨ ਬਾਰੇ ਕਿਹਾ ਕਿ ਉਨ੍ਹਾਂ ਨੇ ਪੰਚਾਇਤ ਚੋਣਾਂ ਲੜੀਆਂ ਪਰ ਅਸਫ਼ਲ ਰਹੇ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਉਨ੍ਹਾਂ ਨੂੰ ਜਾਂ ਪਰਿਵਾਰ ਦੇ ਕਿਸੇ ਪੁਰਸ਼ ਮੈਂਬਰ ਨੂੰ ਕੰਟਰੋਲ ਕਰਨ ਦੇਵੇਗੀ। ਉਨ੍ਹਾਂ ਨੇ ਜਵਾਬ ਦਿੱਤਾ ਨਹੀਂ ਮੈਂ ਲੋਕਾਂ ਦੇ ਸਲਾਹ-ਮਸ਼ਵਰੇ ਤੋਂ ਆਜ਼ਾਦ ਰੂਪ ਨਾਲ ਕੰਮ ਕਰਾਂਗੀ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਵਿੱਖ ਵਿਚ ਵਿਧਾਨ ਸਭਾ ਜਾਂ ਸੰਸਦ ਵਿਚ ਜਾਣਾ ਚਾਹੇਗੀ ਤਾਂ ਸ਼ਾਰੂਕਲਾ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਸੋਚਿਆ ਹੈ। 


Tanu

Content Editor

Related News