ਟੀ. ਡੀ. ਪੀ. ਦੇ 2 ਕੇਂਦਰੀ ਮੰਤਰੀ ਦੇਣਗੇ ਅਸਤੀਫਾ

Thursday, Mar 08, 2018 - 01:29 AM (IST)

ਹੈਦਰਾਬਾਦ—ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਰੁਤਬਾ ਨਾ ਦਿੱਤੇ ਜਾਣ 'ਤੇ ਤੇਲਗੂ ਦੇਸ਼ਮ ਪਾਰਟੀ ਬਗਾਵਤ 'ਤੇ ਉਤਾਰੂ ਹੋ ਗਈ ਹੈ। ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸੀ. ਐੱਮ. ਚੰਦਰਾਬਾਬੂ ਨੇ ਟੀ. ਡੀ. ਪੀ. ਦੇ 2 ਕੇਂਦਰੀ ਮੰਤਰੀ ਅਸ਼ੋਕ ਗਜਾਪਤੀ ਰਾਜੂ ਅਤੇ ਵਾਈ. ਐੱਸ. ਚੌਧਰੀ ਨੂੰ ਵੀਰਵਾਰ ਅਸਤੀਫਾ ਦੇਣ ਨੂੰ ਕਿਹਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲੁਗੂ ਦੇਸ਼ ਪਾਰਟੀ (ਟੀ. ਡੀ. ਪੀ.) ਦੇ ਰਾਸ਼ਟਰੀ ਪ੍ਰਧਾਨ ਐੱਨ ਚੰਦਰਬਾਬੂ ਨਾਇਡੂ ਨੇ ਇਕ ਅਚਾਨਕ ਮੀਟਿੰਗ ਤੋਂ ਬਾਅਦ ਬੁੱਧਵਾਰ ਨੂੰ ਕੇਂਦਰੀ ਮੰਤਰੀਮੰਡਲ ਤੋਂ ਵੱਖ ਹੋਣ ਦਾ ਫੈਸਲਾ ਲਿਆ। ਅਧਿਕਾਰਕ ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਨਵੀਂ ਦਿੱਲੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਪੱਤਰਕਾਰ ਸੰਮੇਲਨ ਤੋਂ ਬਾਅਦ ਇਕ ਬੈਠਕ ਬੁਲਾਈ। ਟੀ. ਡੀ. ਪੀ. ਦੇ ਸੀਨੀਅਰ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ 'ਤੇ 2 ਕੇਂਦਰੀ ਮੰਤਰੀ ਪੀ. ਅਸ਼ੋਕ ਗਜਾਪਤੀ ਰਾਜੂ ਅਤੇ ਵਾਈ ਸੁਜਾਨਾ ਚੌਧਰੀ ਨੂੰ ਵੀਰਵਾਰ ਅਸਤੀਫਾ ਦੇਣ ਦਾ ਦਬਾਅ ਬਣਵਾਇਆ। ਸੂਤਰਾਂ ਮੁਤਾਬਕ ਨਾਇਡੂ ਨੇ ਦੋਵੇਂ ਕੇਂਦਰੀ ਮੰਤਰੀਆਂ ਨਾਲ ਬੁੱਧਵਾਰ ਸ਼ਾਮ ਇਸ ਮਾਮਲੇ 'ਚ ਟੈਲੀਫੋਨ 'ਤੇ ਗੱਲਬਾਤ ਕੀਤੀ। 


Related News