ਓ ਤੇਰੀ..! ਸਾਲੀ ਨੂੰ ਲੈ ਕੇ ਫ਼ਰਾਰ ਹੋ ਗਿਆ ਜੀਜਾ, ਅਗਲੇ ਦਿਨ ਉਸੇ ਦੀ ਭੈਣ ਨੂੰ ਲੈ ਗਿਆ ਸਾਲਾ
Tuesday, Sep 16, 2025 - 03:06 PM (IST)

ਨੈਸ਼ਨਲ ਡੈਸਕ- ਇਕ ਬੇਹੱਦ ਹੈਰਾਨੀਜਨਕ ਖ਼ਬਰ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਦੀ ਭੈਣ (ਸਾਲੀ) ਨੂੰ ਲੈ ਕੇ ਫਰਾਰ ਹੋ ਗਿਆ ਤੇ ਇਸ ਤੋਂ ਅਗਲੇ ਹੀ ਦਿਨ ਪਤਨੀ ਦਾ ਭਰਾ ਆਪਣੇ ਜੀਜੇ ਦੀ ਭੈਣ ਨੂੰ ਭਜਾ ਕੇ ਲੈ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਫਿਲਾਹਲ ਇਸ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਪੁਲਸ ਅਨੁਸਾਰ ਬਰੇਲੀ ਜ਼ਿਲ੍ਹੇ ਦੇ ਦੇਵਰਾਨੀਆ ਥਾਣਾ ਖੇਤਰ ਦੇ ਇੱਕ ਪਿੰਡ ਦਾ ਨਿਵਾਸੀ ਕੇਸ਼ਵ ਕੁਮਾਰ (28) ਆਪਣੀ 19 ਸਾਲਾ ਸਾਲੀ ਨਾਲ ਭੱਜ ਗਿਆ ਤੇ ਅਗਲੇ ਹੀ ਦਿਨ ਉਸ ਦਾ ਸਾਲਾ ਰਵਿੰਦਰ (22) ਕੇਸ਼ਵ ਦੀ 19 ਸਾਲਾ ਭੈਣ ਨੂੰ ਘਰੋਂ ਲੈ ਕੇ ਰਫੂ ਚੱਕਰ ਹੋ ਗਿਆ।
ਨਵਾਬਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਅਰੁਣ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲਸ ਨੇ ਕ੍ਰਮਵਾਰ 14 ਅਤੇ 15 ਸਤੰਬਰ ਨੂੰ ਜੀਜਾ, ਸਾਲਾ ਤੇ ਉਸ ਦੀ ਭੈਣ ਨੂੰ ਬਰਾਮਦ ਕਰ ਲਿਆ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਮਾਮਲਾ ਨਿਪਟਾ ਲਿਆ ਹੈ ਤੇ ਉਨ੍ਹਾਂ ਕਿਸੇ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ।
ਇਹ ਵੀ ਪੜ੍ਹੋ- ਪੈਰ ਪਸਾਰਨ ਲੱਗੀ ਇਕ ਹੋਰ ਬਿਮਾਰੀ ! ਮਿੰਟਾਂ 'ਚ ਹੁੰਦੀ ਹੈ ਟਰਾਂਸਫਰ, ਹਸਪਤਾਲਾਂ 'ਚ...
ਪੁਲਸ ਅਨੁਸਾਰ ਦੇਵਰਾਨੀਆ ਥਾਣਾ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਕੇਸ਼ਵ ਦਾ ਵਿਆਹ 6 ਸਾਲ ਪਹਿਲਾਂ ਨਵਾਬਗੰਜ ਇਲਾਕੇ ਦੀ ਇੱਕ ਕੁੜੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਪੁਲਸ ਨੇ ਦੱਸਿਆ ਕਿ ਇਸੇ ਦੌਰਾਨ ਕੇਸ਼ਵ ਨੂੰ ਆਪਣੀ ਸਾਲੀ ਨਾਲ ਪਿਆਰ ਹੋ ਗਿਆ, ਜਦੋਂ ਕਿ ਕੇਸ਼ਵ ਦੀ ਭੈਣ ਅਤੇ ਉਸ ਦੇ ਸਾਲੇ ਰਵਿੰਦਰ ਵਿਚਕਾਰ ਵੀ ਪ੍ਰੇਮ ਸਬੰਧ ਬਣ ਗਏ।
ਇਸ ਮਗਰੋਂ 23 ਅਗਸਤ ਨੂੰ ਕੇਸ਼ਵ ਆਪਣੀ ਸਾਲੀ ਕਲਪਨਾ ਨਾਲ ਭੱਜ ਗਿਆ ਸੀ, ਜਦਕਿ ਅਗਲੇ ਹੀ ਦਿਨ ਰਵਿੰਦਰ ਵੀ ਆਪਣੇ ਜੀਜੇ ਦੀ ਭੈਣ ਨਾਲ ਫਰਾਰ ਹੋ ਗਿਆ, ਜਿਸ ਬਾਰੇ ਨਵਾਬਗੰਜ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਕੇਸ਼ਵ ਅਤੇ ਉਸ ਦੇ ਸਾਲੇ ਨੂੰ ਕਾਬੂ ਕਰ ਕੇ ਦੋਵਾਂ ਕੁੜੀਆਂ ਨੂੰ ਵੀ ਬਰਾਮਦ ਕਰ ਲਿਆ, ਪਰ ਜਿਵੇਂ ਹੀ ਉਹ ਥਾਣੇ ਪਹੁੰਚੇ ਤਾਂ ਮਾਮਲੇ ਨੇ ਨਵਾਂ ਮੋੜ ਲੈ ਲਿਆ।
ਥਾਣੇ 'ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਅਤੇ ਅੰਤ ਵਿੱਚ ਉਨ੍ਹਾਂ ਵਿਚਾਲੇ ਸਮਝੌਤਾ ਹੋ ਗਿਆ। ਸਟੇਸ਼ਨ ਹਾਊਸ ਅਫਸਰ (ਐੱਸ.ਐੱਚ.ਓ.) ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੇ ਲੋਕਾਂ ਅਤੇ ਸਮਾਜ ਦੇ ਉੱਘੇ ਲੋਕਾਂ ਵਿਚਕਾਰ ਗੱਲਬਾਤ ਸੁਹਿਰਦ ਮਾਹੌਲ ਵਿੱਚ ਹੋਈ ਅਤੇ ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e