ਓ ਤੇਰੀ ; ਬਾਜ਼ਾਰ ''ਚ ਆ ਗਈ ਸੋਨੇ ਦੀ ਮਠਿਆਈ ! ਕੀਮਤ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼
Tuesday, Mar 03, 2026 - 10:36 AM (IST)
ਨੈਸ਼ਨਲ ਡੈਸਕ- ਹੋਲੀ ਦੇ ਤਿਉਹਾਰ 'ਤੇ ਗੁਜੀਆ ਦਾ ਰਵਾਇਤੀ ਸਵਾਦ ਹੁਣ 'ਪ੍ਰੀਮੀਅਮ' ਰੂਪ ਲੈ ਚੁੱਕਾ ਹੈ। ਕਾਨਪੁਰ ਦੇ ਅਸ਼ੋਕ ਨਗਰ ਸਥਿਤ ਇਕ ਮਠਿਆਈ ਦੀ ਦੁਕਾਨ 'ਤੇ 24 ਕੈਰੇਟ ਸ਼ੁੱਧ ਖਾਣ ਯੋਗ ਸੋਨੇ ਦੀ ਪਰਤ (Edible Grade Gold Foil) ਚੜ੍ਹੀ ਹੋਈ ਗੁਜੀਆ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਾਹੀ ਸਵਾਦ ਦੇ ਸ਼ੌਕੀਨਾਂ ਲਈ ਤਿਆਰ ਕੀਤੀ ਗਈ ਇਹ ਗੁਜੀਆ ਆਪਣੀ ਭਾਰੀ ਕੀਮਤ ਕਾਰਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਕੀ ਹੈ ਇਸ ਗੁਝੀਆ ਦੀ ਖ਼ਾਸੀਅਤ?
ਇਸ ਖ਼ਾਸ ਗੁਜੀਆ ਨੂੰ ਬਣਾਉਣ ਲਈ ਦੁਨੀਆ ਭਰ ਦੇ ਬਿਹਤਰੀਨ ਅਤੇ ਪ੍ਰੀਮੀਅਮ ਡਰਾਈ ਫਰੂਟਸ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਸਟਫਿੰਗ 'ਚ ਈਰਾਨੀ ਪਿਸਤਾ, ਚਿਲਗੋਜ਼ਾ, ਕੇਸਰ, ਮਖਾਣਾ ਅਤੇ ਸ਼ੁੱਧ ਮਾਵਾ ਸ਼ਾਮਲ ਕੀਤਾ ਗਿਆ ਹੈ। ਰਵਾਇਤੀ ਖੋਆ ਅਤੇ ਮੇਵਿਆਂ ਦੀ ਸਟਫਿੰਗ ਤਿਆਰ ਕਰਨ ਤੋਂ ਬਾਅਦ ਇਸ ਨੂੰ ਡੀਪ ਫਰਾਈ ਕੀਤਾ ਜਾਂਦਾ ਹੈ ਅਤੇ ਕ੍ਰਿਸਪੀ ਹੋਣ 'ਤੇ ਇਸ ਉੱਪਰ ਅਸਲੀ ਸੋਨੇ ਜਾਂ ਚਾਂਦੀ ਦਾ ਵਰਕ ਚੜ੍ਹਾਇਆ ਜਾਂਦਾ ਹੈ।
ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਜੇਕਰ ਤੁਸੀਂ ਇਸ ਸ਼ਾਹੀ ਮਠਿਆਈ ਦਾ ਸਵਾਦ ਚੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜੇਬ ਕਾਫੀ ਢਿੱਲੀ ਕਰਨੀ ਪਵੇਗੀ:
ਗੋਲਡਨ ਗੁਜੀਆ: 31,000 ਰੁਪਏ ਪ੍ਰਤੀ ਕਿੱਲੋ।
ਸਿੰਗਲ ਪੀਸ: ਜੇਕਰ ਤੁਸੀਂ ਕਿੱਲੋ 'ਚ ਨਹੀਂ ਖਰੀਦਣਾ ਚਾਹੁੰਦੇ, ਤਾਂ ਇਕ ਪੀਸ ਦੀ ਕੀਮਤ 750 ਰੁਪਏ ਹੈ।
ਸਿਲਵਰ ਗੁਜੀਆ
ਚਾਂਦੀ ਦੇ ਵਰਕ ਵਾਲੀ ਗੁਜੀਆ 2,100 ਤੋਂ 3,000 ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਉਪਲਬਧ ਹੈ।
ਸਿਹਤ ਦਾ ਵੀ ਰੱਖਿਆ ਗਿਆ ਹੈ ਖ਼ਿਆਲ
ਸਵਾਦ ਅਤੇ ਰੌਇਲਟੀ ਦੇ ਨਾਲ-ਨਾਲ ਦੁਕਾਨਦਾਰਾਂ ਨੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਦਾ ਵੀ ਪੂਰਾ ਧਿਆਨ ਰੱਖਿਆ ਹੈ। ਇਹ ਪ੍ਰੀਮੀਅਮ ਗੁਜੀਆ 'ਸ਼ੂਗਰ-ਫ੍ਰੀ' (ਬਿਨਾਂ ਚੀਨੀ) ਵਿਕਲਪ 'ਚ ਵੀ ਉਪਲਬਧ ਹੈ, ਤਾਂ ਜੋ ਸ਼ੂਗਰ ਦੇ ਮਰੀਜ਼ ਵੀ ਇਸ ਸ਼ਾਹੀ ਸਵਾਦ ਦਾ ਆਨੰਦ ਲੈ ਸਕਣ। ਇਸ ਦੀ ਪ੍ਰੀਮੀਅਮ ਗਿਫਟ ਬਾਕਸ ਪੈਕਿੰਗ ਇਸ ਨੂੰ ਤੋਹਫੇ ਵਜੋਂ ਦੇਣ ਲਈ ਇਕ ਸ਼ਾਨਦਾਰ ਵਿਕਲਪ ਬਣਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
